Kartik Aaryan ਨੇ ਲੰਬੀ ਉਡੀਕ ਮਗਰੋਂ ਇਟਲੀ ਤੋਂ ਖ਼ਰੀਦੀ ਸਾਢੇ ਚਾਰ ਕਰੋੜ ਦੀ ਡ੍ਰੀਮ ਕਾਰ, ਵੇਖੋ ਤਸਵੀਰਾਂ
ਕਾਰਤਿਕ ਆਰੀਅਨ ਨੇ ਆਪਣੀ ਡ੍ਰੀਮ ਕਾਰ ਲੈਂਬਰਗਿਨੀ ਖਰੀਦੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਾਰਤਿਕ ਆਰੀਅਨ ਇਸ ਬਲੈਕ ਕਲਰ ਦੀ ਲਗਜ਼ਰੀ ਕਾਰ 'ਚ ਸੈਰ ਕੀਤੀ।
Download ABP Live App and Watch All Latest Videos
View In Appਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਕਾਰਤਿਕ ਆਰੀਅਨ ਨੂੰ ਇਸ ਕਾਰ ਨੂੰ ਚਲਾਉਂਦੇ ਵੇਖਿਆ ਗਿਆ। ਉਸ ਨੇ ਸੁਰੱਖਿਆ ਵਜੋਂ ਮਾਸਕ ਪਾਇਆ ਹੋਇਆ ਸੀ ਤੇ ਫੋਟੋ ਕਲਿਕ ਕਰਵਾਉਣ ਲਈ ਵੀ ਮਾਸਕ ਨਹੀਂ ਹਟਾਇਆ।
ਹਾਲ ਹੀ ਵਿੱਚ ਕਾਰਤਿਕ ਕੋਰੋਨਾ ਨੈਗਟਿਵ ਹੋਏ ਹਨ। ਰਿਪੋਰਟ ਦੇ ਪੌਜ਼ੇਟਿਵ ਆਉਣ ਤੋਂ ਬਾਅਦ ਅਭਿਨੇਤਾ 14 ਦਿਨਾਂ ਲਈ ਕੁਆਰੰਟੀਨ 'ਚ ਗਿਆ ਹੋਇਆ ਸੀ ਪਰ ਇਸ ਸਮੇਂ ਉਹ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਕੰਮ 'ਤੇ ਪਰਤ ਆਇਆ ਹੈ।
ਵਾਪਸ ਪਰਤਣ 'ਤੇ ਉਸ ਨੇ ਫੈਨਸ ਨੂੰ ਕਰੋੜਾਂ ਰੁਪਏ ਦੀ ਇਸ ਨਵੀਂ ਕਾਰ ਬਾਰੇ ਖੁਸ਼ਖਬਰੀ ਦਿੱਤੀ। ਜੇ ਤੁਸੀਂ ਇਸ ਕਾਰ ਦੀ ਕੀਮਤ ਨਹੀਂ ਜਾਣਦੇ ਤਾਂ ਸਾਨੂੰ ਦੱਸੋ ਕਿ ਇਸ ਕਾਰ ਦੀ ਕੀਮਤ ਸਾਢੇ ਚਾਰ ਕਰੋੜ ਰੁਪਏ ਹੈ।
ਇਹ ਕਾਰ ਵਿਸ਼ੇਸ਼ ਤੌਰ 'ਤੇ ਇਟਲੀ ਤੋਂ ਲਈ ਗਈ ਹੈ, ਜਿਸ ਲਈ ਕਾਰਤਿਕ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ ਤੇ ਉਸ ਨੇ ਇਸ ਦੇ ਲਈ ਇੱਕ ਵੱਡੀ ਐਕਟਰਾ ਪੇਮੈਂਟ ਅਦਾ ਕੀਤਾ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਕਾਰਤਿਕ ਆਰੀਅਨ ਦੀ ਕਾਰ ਕੁਲੈਕਸ਼ਨ ਵਿੱਚ BMW ਕਾਰਾਂ ਪਹਿਲਾਂ ਹੀ ਸ਼ਾਮਲ ਹਨ। ਦੱਸ ਦਈਏ ਕਿ ਕਾਰਤਿਕ ਨੇ 2017 ਵਿੱਚ BMW ਨੂੰ ਖਰੀਦਿਆ ਗਿਆ ਸੀ, ਫਿਰ ਉਸ ਨੇ 2019 ਵਿੱਚ ਆਪਣੀ ਮਾਂ ਲਈ ਇੱਕ ਮਿਨੀ ਕੂਪਰ ਖਰੀਦੀ।
ਕਾਰਤਿਕ ਦੇ ਚਿਹਰੇ ਦੀ ਖ਼ੁਸ਼ੀ ਦੱਸ ਰਹੀ ਹੈ ਕਿ ਉਹ ਇਸ ਕਾਰ ਖਰੀਦਣ ਮਗਰੋਂ ਕਿੰਨਾ ਖੁਸ਼ ਹੈ। ਕਾਰਤਿਕ ਨੂੰ ਵੇਖਦੇ ਹੋਏ ਅਸੀਂ ਇਹੀ ਕਹਾਂਗੇ --- ਲਾਂਬੋਰਗਿਨੀ ਚਲਾਈ ਜਾਂਦੇ ਹੋ, ਸਾਨੂੰ ਵੀ ਝੂੰਟਾ ਦੇ ਦੋ ਕਿੱਥੇ ਕੱਲੀ ਕੱਲੀ ਜਾਈ ਜਾਂਦੇ ਓ।