Katrina Kaif Pics: ਪੀਚ ਰੰਗ ਦੇ ਅਨਾਰਕਲੀ ਸੂਟ 'ਚ ਕੈਟਰੀਨਾ ਕੈਫ ਦਾ ਗਲੈਮਰਸ ਲੁੱਕ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼
ਕੈਟਰੀਨਾ ਕੈਫ ਨੇ ਫੁੱਲ ਸਲੀਵਜ਼ ਮੈਕਸੀ ਲੈਂਥ ਅਨਾਰਕਲੀ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਉਸ ਨੇ ਆਪਣੇ ਹੱਥਾਂ 'ਚ ਰਿੰਗ ਅਤੇ ਚਾਂਦਬਲੀ ਈਅਰਰਿੰਗਸ ਨਾਲ ਆਪਣੇ ਲੁੱਕ ਪੂਰਾ ਕੀਤਾ ਹੈ।
ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਕੈਟਰੀਨਾ ਕੈਫ ਨੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਈਦ ਮੁਬਾਰਕ'।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਕੈਟਰੀਨਾ ਕੈਫ ਨੂੰ ਈਦ ਦਾ ਚੰਦ ਕਹਿ ਰਹੇ ਹਨ। ਕਮੈਂਟ ਸੈਕਸ਼ਨ 'ਚ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।
ਕੈਟਰੀਨਾ ਕੈਫ ਹਮੇਸ਼ਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਸ ਦੇ ਇੰਸਟਾ ਪ੍ਰੋਫਾਈਲ 'ਚ ਉਸ ਦੇ ਹਰ ਲੁੱਕ 'ਚ ਕਈ ਤਸਵੀਰਾਂ ਹਨ। ਇਸ ਤੋਂ ਇਲਾਵਾ ਉਹ ਅਕਸਰ ਹੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ, ਜਿਸ 'ਚ ਉਸ ਨੇ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ।
ਇਸ ਤੋਂ ਇਲਾਵਾ ਕੈਟਰੀਨਾ ਕੈਫ ਕੋਲ ਫਿਲਮ ਜੀ ਲੇ ਜ਼ਾਰਾ ਵੀ ਹੈ, ਜਿਸ ਦਾ ਨਿਰਦੇਸ਼ਨ ਫਰਹਾਨ ਅਖਤਰ ਕਰ ਰਹੇ ਹਨ।