Election Results 2024
(Source: ECI/ABP News/ABP Majha)
Katrina Kaif Struggle: ਕਦੇ ਚਾਰ ਲੱਖ ਲੈ ਕੇ ਮੁੰਬਈ ਆਈ ਸੀ ਕੈਟਰੀਨਾ ਕੈਫ , ਸੰਘਰਸ਼ ਤੋਂ ਬਾਅਦ ਹੁਣ ਜੀਅ ਰਹੀ ਹੈ ਲਗਜ਼ਰੀ ਲਾਈਫ
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨਾ ਸਿਰਫ ਬਾਲੀਵੁੱਡ ਬਲਕਿ ਪੂਰੀ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਇੰਡਸਟਰੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਹੋਣ ਤੋਂ ਇਲਾਵਾ, ਉਹ ਪੰਜ ਵਾਰ ਵਿਸ਼ਵ ਦੀ ਸਭ ਤੋਂ ਸੈਕਸੀ ਔਰਤ ਰਹਿ ਚੁੱਕੀ ਹੈ। 2011 ਵਿੱਚ, ਉਸ ਨੂੰ ਦੁਨੀਆ ਦੀ ਸਭ ਤੋਂ ਸੁੰਦਰ ਔਰਤ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਉਹ 4 ਵਾਰ ਏਸ਼ੀਅਨ ਸੈਕਸੀਸਟ ਵੂਮੈਨ ਬਣ ਚੁੱਕੀ ਹੈ। ਪਰ ਕੈਟਰੀਨਾ ਲਈ ਇੰਨੀ ਉਚਾਈ 'ਤੇ ਪਹੁੰਚਣਾ ਆਸਾਨ ਨਹੀਂ ਸੀ। ਕੈਟ ਨੇ ਇਸ ਦੇ ਲਈ ਕਾਫੀ ਮਿਹਨਤ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਉਹ ਕਰੋੜਾਂ ਰੁਪਏ ਦੀ ਮਾਲਕ ਹੈ। ਸਾਲ 2003 'ਚ ਕੈਟ ਨੇ ਫਿਲਮ 'ਬੂਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ, ਜੋ ਕਿ ਸੁਪਰ ਫਲਾਪ ਫਿਲਮ ਸਾਬਤ ਹੋਈ। ਉਹਨਾਂ ਨੂੰ 2007 'ਚ ਅਕਸ਼ੇ ਦੀ ਫਿਲਮ 'ਨਮਸਤੇ ਲੰਡਨ' ਨਾਲ ਸਫਲਤਾ ਮਿਲੀ।
Download ABP Live App and Watch All Latest Videos
View In Appਫੋਰਬਸ ਮੈਗਜ਼ੀਨ ਦੇ ਅਨੁਸਾਰ, ਕੈਟਰੀਨਾ ਕੈਫ 2019 ਵਿੱਚ 100 ਸਭ ਤੋਂ ਵੱਧ ਤਨਖਾਹ ਵਾਲੀਆਂ ਮਸ਼ਹੂਰ ਹਸਤੀਆਂ ਵਿੱਚ 23ਵੇਂ ਸਥਾਨ 'ਤੇ ਸੀ। ਉਹ 2017 ਤੋਂ ਲਗਾਤਾਰ ਇਸ ਸੂਚੀ ਵਿੱਚ ਹੈ। ਇੱਕ ਅੰਦਾਜ਼ੇ ਮੁਤਾਬਕ ਕੈਟ ਸਾਲਾਨਾ 23.64 ਕਰੋੜ ਰੁਪਏ ਕਮਾ ਰਹੀ ਹੈ।
ਕੈਟਰੀਨਾ ਅੱਜਕਲ ਲਗਜ਼ਰੀ ਲਾਈਫ ਜੀਅ ਰਹੀ ਹੈ। ਉਨ੍ਹਾਂ ਦੀ ਮੁੰਬਈ ਹੀ ਨਹੀਂ ਵਿਦੇਸ਼ਾਂ 'ਚ ਵੀ ਕਈ ਜਾਇਦਾਦਾਂ ਹਨ। ਉਨ੍ਹਾਂ ਦਾ ਬਾਂਦਰਾ 'ਚ 8 ਕਰੋੜ ਦਾ ਅਪਾਰਟਮੈਂਟ, ਪੈਂਟਹਾਊਸ, ਲੋਖੰਡਵਾਲਾ 'ਚ 17 ਕਰੋੜ ਦਾ ਅਪਾਰਟਮੈਂਟ ਹੈ। ਇਸ ਦੇ ਨਾਲ ਹੀ ਲੰਡਨ 'ਚ 7 ਕਰੋੜ ਰੁਪਏ ਦਾ ਬੰਗਲਾ ਵੀ ਹੈ।
ਕੈਟਰੀਨਾ ਕੋਲ ਕਈ ਮਹਿੰਗੀਆਂ ਕਾਰਾਂ ਹਨ। ਇਨ੍ਹਾਂ ਵਿੱਚ 42 ਲੱਖ ਰੁਪਏ ਦੀ ਔਡੀ Q3, 50 ਲੱਖ ਰੁਪਏ ਦੀ ਮਰਸੀਡੀਜ਼ ਬੈਂਜ਼ ਅਤੇ 80 ਲੱਖ ਰੁਪਏ ਦੀ ਔਡੀ Q7 ਵਰਗੀਆਂ ਕਾਰਾਂ ਸ਼ਾਮਲ ਹਨ।
ਇਕ ਵੈੱਬਸਾਈਟ ਮੁਤਾਬਕ ਕੈਟਰੀਨਾ ਕੋਲ ਕੁੱਲ 224 ਕਰੋੜ ਰੁਪਏ ਦੀ ਜਾਇਦਾਦ ਹੈ। ਜਿਸ ਨੂੰ ਉਹਨਾਂ ਨੇ ਫਿਲਮਾਂ ਅਤੇ ਕਈ ਬ੍ਰਾਂਡ ਐਂਡੋਰਸਮੈਂਟਸ ਰਾਹੀਂ ਕਮਾਇਆ ਹੈ। ਉਹ ਬ੍ਰਾਂਡ ਐਡੋਰਸਮੈਂਟ ਲਈ 6-7 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ ਜਦੋਂਕਿ ਉਸ ਨੂੰ ਇੱਕ ਫਿਲਮ ਲਈ 11 ਕਰੋੜ ਰੁਪਏ ਦੀ ਫੀਸ ਮਿਲਦੀ ਹੈ।