ਜਾਣੋ ਕਿਉਂ ਅਕਸ਼ੈ ਕੁਮਾਰ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਸੀ ਕੈਟਰੀਨਾ ਕੈਫ , ਅਦਾਕਾਰਾ ਨੇ ਖੁਦ ਕੀਤਾ ਸੀ ਖੁਲਾਸਾ
ਕੈਟਰੀਨਾ ਕੈਫ ਨੇ ਅਕਸ਼ੈ ਕੁਮਾਰ ਨਾਲ ਆਪਣੇ ਕਰੀਅਰ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦਿੱਤੀਆਂ ਹਨ। ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਹੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਟਰੀਨਾ ਅਕਸ਼ੈ ਨੂੰ ਰਾਖੀ ਬੰਨ੍ਹਣਾ ਚਾਹੁੰਦੀ ਸੀ।
Download ABP Live App and Watch All Latest Videos
View In Appਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਜ਼ਬਰਦਸਤ ਰੋਮਾਂਟਿਕ ਕੈਮਿਸਟਰੀ 'ਵੈਲਕਮ', 'ਦੇ ਦਨਾ ਦਾਨ', 'ਸਿੰਘ ਇਜ਼ ਕਿੰਗ' ਅਤੇ 'ਤੀਸ ਮਾਰ ਖਾਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਦੇਖਣ ਨੂੰ ਮਿਲੀ।
ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਨਲਾਈਨ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਨ ਵਾਲੀ ਇਹ ਜੋੜੀ ਭੈਣ-ਭਰਾ ਦੀ ਜੋੜੀ ਬਣਨ ਵਾਲੀ ਸੀ।
ਇਸ ਗੱਲ ਦਾ ਖੁਲਾਸਾ ਖੁਦ ਕੈਟਰੀਨਾ ਕੈਫ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚ ਕੇ ਕੀਤਾ ਹੈ। ਦਰਅਸਲ ਇਹ ਉਸ ਸਮੇਂ ਦੀ ਹੈ ਜਦੋਂ ਦੋਵੇਂ ਫਿਲਮ 'ਤੀਸ ਮਾਰ ਖਾਨ' ਦੇ ਗੀਤ 'ਸ਼ੀਲਾ ਕੀ ਜਵਾਨੀ' ਦੀ ਸ਼ੂਟਿੰਗ ਕਰ ਰਹੇ ਸਨ। ਫਿਰ ਕੈਟਰੀਨਾ ਨੇ ਅਕਸ਼ੈ ਨੂੰ ਕਿਹਾ ਕਿ ‘ਮੈਂ ਤੁਹਾਨੂੰ ਰਾਖੀ ਬੰਨ੍ਹਣਾ ਚਾਹੁੰਦੀ ਹਾਂ।’ ਜਦੋਂ ਕਪਿਲ ਨੇ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਅਦਾਕਾਰਾ ਨੇ ਮਜ਼ਾਕੀਆ ਜਵਾਬ ਦਿੱਤਾ।
ਕੈਟਰੀਨਾ ਕੈਫ ਨੇ ਕਿਹਾ, ''ਜਦੋਂ ਮੈਂ ਅਕਸ਼ੈ ਨੂੰ ਇਹ ਕਿਹਾ ਸੀ ਤਾਂ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਰਾਖੀ ਕੀ ਹੁੰਦੀ ਹੈ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਰੱਖੜੀ ਭਰਾ ਨੂੰ ਬੰਨ੍ਹੀ ਜਾਂਦੀ ਹੈ ਅਤੇ ਉਹ ਬਦਲੇ ਵਿਚ ਤੁਹਾਡੀ ਰੱਖਿਆ ਕਰਦਾ ਹੈ। ਦਰਅਸਲ ਅਕਸ਼ੇ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਉਨ੍ਹਾਂ ਨੇ ਕਈ ਵਾਰ ਮੇਰੀ ਸੁਰੱਖਿਆ ਵੀ ਕੀਤੀ ਹੈ। ਇਸੇ ਲਈ ਮੈਂ ਉਸ ਨੂੰ ਅਜਿਹਾ ਕਹਿ ਦਿੱਤਾ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।