ਵਿਆਹ ਹੋਵੇ ਜਾਂ ਕੋਈ ਤਿਉਹਾਰ, ਕੈਟਰੀਨਾ ਕੈਫ ਵਾਂਗ ਹੋ ਸਕਦੇ ਹੋ ਤਿਆਰ, ਲੋਕ ਮੁੜ-ਮੁੜ ਦੇਖਣਗੇ ਵਾਰ-ਵਾਰ
ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਬਾਲੀਵੁੱਡ ਅਦਾਕਾਰਾ ਕੈਟਰੀਨਾ ਬੁਹਤ ਖੂਬਸੂਰਤ ਹੈ। ਕੈਟਰੀਨਾ ਆਪਣੇ ਸਟਾਇਲ ਨੂੰ ਲੈਕੇ ਹਮੇਸ਼ਾਂ ਚਰਚਾ 'ਚ ਰਹਿੰਦੀ ਹੈ।
Download ABP Live App and Watch All Latest Videos
View In Appਸਾੜੀ, ਸੂਟ ਜਾਂ ਲਹਿੰਗਾ ਕੈਟਰੀਨਾ ਕੈਫ ਹਰ ਟ੍ਰਡੀਸ਼ਨਲ ਡਰੈਸ 'ਚ ਬੇਹੱਦ ਹਸੀਨ ਲੱਗਦੀ ਹੈ। ਆਪਣੀ ਫ਼ਿਲਮ ਸੂਰਯਵੰਸ਼ੀ ਦੇ ਪ੍ਰਮੋਸ਼ਨ ਲਈ ਕੈਟਰੀਨਾ ਨੇ ਇਸ ਫਲੋਰਲ ਪ੍ਰਿੰਟ ਵਾਲੇ ਖੂਬਸੂਰਤ ਲਹਿੰਗੇ ਨੂੰ ਚੁਣਿਆ ਜਿਸ ਨੂੰ ਉਨ੍ਹਾਂ ਸੌਲਿਡ ਫੁੱਲ ਸਲੀਵ ਬਲਾਊਜ਼ ਨਾਲ ਸਟਾਇਲ ਕੀਤਾ ਸੀ।
ਲਗਦਾ ਹੈ ਕੈਟਰੀਨਾ ਨੂੰ ਫਲੋਰਲ ਪ੍ਰਿੰਟ ਜ਼ਿਆਦਾ ਪਸੰਦ ਹੈ। ਇਸ ਬਲੈਕ ਫਲੋਰਲ ਪ੍ਰਿੰਟ ਲਹਿੰਗੇ 'ਚ ਵੀ ਕੈਟਰੀਨਾ ਖੂਬਸੂਰਤ ਲੱਗ ਰਹੀ ਹੈ।
ਇਸ ਲਾਲ ਰੰਗ ਦੇ ਲਹਿੰਗੇ 'ਚ ਕੈਟਰੀਨਾ ਕੈਫ ਨੇ ਹੁਸਨ ਤੋਂ ਤੁਸੀਂ ਵੀ ਨਜ਼ਰ ਨਹੀਂ ਹਟਾ ਸਕੋਗੇ। ਜਿਸ ਨੂੰ ਉਨ੍ਹਾਂ ਮੈਚਿੰਗ ਫੁੱਲ ਸਲੀਵ ਬਲਾਊਜ਼ ਤੇ ਦੁਪੱਟੇ ਦੇ ਨਾਲ ਸਟਾਇਲ ਕੀਤਾ ਸੀ।
ਕਿਸੇ ਮਹਿੰਦੀ ਜਾਂ ਸੰਗੀਤ ਲਈ ਤੁਸੀਂ ਵੀ ਕੈਟਰੀਨਾ ਕੈਫ ਦੀ ਤਰ੍ਹਾਂ ਫਲੋਰਲ ਲਹਿੰਗੇ ਦੀ ਚੋਣ ਕਰ ਸਕਦੇ ਹੋ। ਇਸ ਲਾਈਟ ਵੇਟ ਲਹਿੰਗੇ ਨੂੰ ਅਦਾਕਾਰਾ ਨੇ ਸਲੀਕ ਸਟ੍ਰੇਟ ਹੇਅਰ ਤੇ ਖੂਬਸੂਰਤ ਚਾਂਦ ਵਾਲੀਆਂ ਨਾਲ ਸਟਾਇਲ ਕੀਤਾ ਸੀ।
ਕੈਟਰੀਨਾ ਨੇ ਡਿਜ਼ਾਇਨਰ ਮਨੀਸ਼ ਮਲਹੋਤਰਾ ਦੀ ਇਕ ਚਮਚਮਾਉਂਦੀ ਸਾੜੀ ਪਹਿਨੀ ਸੀ ਜਿਸ 'ਚ ਉਹ ਹਮੇਸ਼ਾਂ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਟੇਟਮੈਂਟ ਪਰਲ ਰਾਣੀ ਹਾਰ ਨੇ ਉਨ੍ਹਾਂ ਦੇ ਲੁਕ ਨੂੰ ਚਾਰ ਚੰਨ੍ਹ ਲਾ ਦਿੱਤੇ ਸਨ।