Ketaki Chitale Arrest: ਜਾਣੋ ਕੌਣ ਹੈ ਕੇਤਕੀ ਚਿਤਲੇ, ਜਿਸ ਨੂੰ ਸ਼ਰਦ ਪਵਾਰ 'ਤੇ ਵਿਵਾਦਤ ਪੋਸਟ ਪਾਉਣ ਦੇ ਇਲਜ਼ਾਮ 'ਚ ਕੀਤਾ ਗ੍ਰਿਫਤਾਰ
Ketaki Chitale Arrest: ਮਰਾਠੀ ਅਦਾਕਾਰਾ ਕੇਤਕੀ ਚਿਤੇਲ (Ketaki Chitale) ਇਨ੍ਹੀਂ ਦਿਨੀਂ ਮੁਸੀਬਤ ਵਿੱਚ ਘਿਰੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੂੰ ਮਹਾਰਾਸ਼ਟਰ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ ਬਾਰੇ ਕਥਿਤ ਤੌਰ 'ਤੇ ਅਪਮਾਨਜਨਕ ਸੋਸ਼ਲ ਮੀਡੀਆ ਪੋਸਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕੇਤਕੀ ਚਿਤਲੇ ਆਖਰ ਕੌਣ ਹੈ।
Download ABP Live App and Watch All Latest Videos
View In Appਅਸਲ ਵਿੱਚ ਕੇਤਕੀ ਚਿਤਲੇ ਇੱਕ ਛੋਟੇ ਪਰਦੇ ਦੀ ਅਦਾਕਾਰਾ ਹੈ, ਜੋ ਪੁਣੇ ਦੀ ਰਹਿਣ ਵਾਲੀ ਹੈ।
ਅਭਿਨੇਤਰੀ ਨੇ ਸਟਾਰ ਪ੍ਰਵਾਹ ਦੇ ਅੰਬਤ ਗੋਡ, ਜੀ5 ਦੇ ਤੁਜਾ ਮੁਝਾ ਬ੍ਰੇਕਅੱਪ ਤੇ ਸੋਨੀ ਟੀਵੀ ਦੇ ਸਾਸ ਬਿਨਾਂ ਸਸੁਰਾਲ ਵਰਗੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।
ਹਾਲ ਹੀ 'ਚ ਕੇਤਕੀ ਚਿਤਾਲ ਨੂੰ ਠਾਣੇ ਪੁਲਿਸ ਨੇ ਫੇਸਬੁੱਕ 'ਤੇ ਕਵਿਤਾ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਸ ਪੋਸਟ ਵਿੱਚ ਪਵਾਰ ਵੱਲ ਕਥਿਤ ਤੌਰ 'ਤੇ ਇਸ਼ਾਰਾ ਕਰਦੇ ਹੋਏ ਪੋਸਟ 'ਚ ਲਿਖਿਆ ਗਿਆ ਸੀ, 'ਨਰਕ ਇੰਤਜ਼ਾਰ ਕਰ ਰਿਹਾ ਹੈ ਤੇ ਤੁਸੀਂ ਬ੍ਰਾਹਮਣਾਂ ਤੋਂ ਨਫ਼ਰਤ ਕਰਦੇ ਹੋ'।
ਦੱਸ ਦੇਈਏ ਕਿ ਅਭਿਨੇਤਰੀ ਦੇ ਨਾਲ ਫਾਰਮੇਸੀ ਦੇ ਵਿਦਿਆਰਥੀ ਨਿਖਿਲ ਭਾਮਰੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਰਾਠੀ ਅਭਿਨੇਤਰੀ ਦੇ ਖਿਲਾਫ ਠਾਣੇ, ਪੁਣੇ ਅਤੇ ਧੁਲੇ ਜ਼ਿਲ੍ਹਿਆਂ 'ਚ ਐਨਸੀਪੀ ਮੁਖੀ ਖਿਲਾਫ ਇਤਰਾਜ਼ਯੋਗ ਪੋਸਟ ਸ਼ੇਅਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ TOI ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਪੁਣੇ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਦੇ ਸੀਨੀਅਰ ਪੁਲਿਸ ਇੰਸਪੈਕਟਰ (ਐਸਪੀਆਈ) ਡੀਐਸ ਹੇਕ ਨੇ ਕਿਹਾ, “ਅਸੀਂ ਅਭਿਨੇਤਰੀ ਦੇ ਖਿਲਾਫ ਮਾਨਹਾਨੀ ਅਤੇ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਨੂੰ ਵਧਾਵਾ ਦੇਣ ਦਾ ਮਾਮਲਾ ਦਰਜ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ।