ਗੁਲਾਬੀ ਡ੍ਰੈੱਸ 'ਚ ਰਵੀਨਾ ਟੰਡਨ ਦੀਆਂ ਤਸਵੀਰਾਂ ਦੇਖ ਕੇ ਫੈਨਸ ਦਾ ਦਿਲ ਹੋਇਆ ਬੇਕਾਬੂ
ਟਿਪ ਟਿਪ ਬਰਸਾ ਗਰਲ ਰਵੀਨਾ ਟੰਡਨ ਹਰ ਰੋਜ਼ ਫੈਨਸ ਸਾਹਮਣੇ ਆਪਣਾ ਨਵਾਂ ਰੂਪ ਪੇਸ਼ ਕਰਦੀ ਹੈ। ਕੁਝ ਵਿੱਚ ਉਹ ਆਪਣੀਆਂ ਦਿਲਕਸ਼ ਅਦਾਵਾਂ ਦਾ ਜਾਦੂ ਬਿਖੇਰਦੀ ਨਜ਼ਰ ਆਉਂਦੀ ਹੈ ਤੇ ਕੁਝ ਤਸਵੀਰਾਂ 'ਚ ਉਹ ਸਭ ਦਾ ਦਿਲ ਚੁਰਾਉਂਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਰਵੀਨਾ ਟੰਡਨ ਨੇ ਪ੍ਰਸ਼ੰਸਕਾਂ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਗੁਲਾਬੀ ਅੱਖਾਂ ਨਾਲ ਲੱਖਾਂ ਦਿਲਾਂ 'ਤੇ ਹਮਲਾ ਕਰ ਰਹੀ ਹੈ।
ਰਵੀਨਾ ਘੱਟ ਮੇਕਅੱਪ ਤੇ ਵੈਸਟਰਨ ਲੁੱਕ ਨਾਲ ਹੋਰ ਵੀ ਜਵਾਨ ਲੱਗ ਰਹੀ ਹੈ।
47 ਸਾਲ ਦੀ ਉਮਰ 'ਚ ਬਗੈਰ ਕਿਸੇ ਬੋਲਡ ਅੰਦਾਜ਼ ਦੇ ਉਹ ਲੱਖਾਂ ਦਿਲਾਂ 'ਤੇ ਰਾਜ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਸਟਾਈਲ ਹਮੇਸ਼ਾ ਕਾਫ਼ੀ ਐਲੀਗੈਂਟ ਨਜ਼ਰ ਆਉਂਦਾ ਹੈ।
ਉਸ ਦੇ ਸਟਾਈਲਿਸ਼ ਲੁੱਕ ਨੂੰ ਦੇਖਣ ਤੋਂ ਬਾਅਦ ਦਰਸ਼ਕ ਉਸ ਦੀਆਂ ਤਸਵੀਰਾਂ ਨੂੰ ਪਸੰਦ ਤੇ ਕੁਮੈਂਟ ਕਰ ਰਹੇ ਹਨ।
ਰਵੀਨਾ ਟੰਡਨ ਅਕਸਰ ਆਪਣੀਆਂ ਖੂਬਸੂਰਤ ਤੇ ਸਟਾਈਲਿਸ਼ ਤਸਵੀਰਾਂ ਇੰਸਟਾਗ੍ਰਾਮ 'ਤੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਪਣੇ ਫੈਨਸ ਨਾਲ ਜੁੜੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਵੀਨਾ ਨੇ ਆਪਣੇ ਪਹਿਰਾਵੇ ਨਾਲ ਸਾਰਿਆਂ ਦਾ ਦਿਲ ਚੁਰਾ ਲਿਆ ਹੋਵੇ, ਉਹ ਅਕਸਰ ਆਪਣੇ ਇੰਸਟਾ ਦੇ ਜ਼ਰੀਏ ਸਾਰਿਆਂ ਨੂੰ ਇੰਪ੍ਰੈਸ ਕਰਦੀ ਨਜ਼ਰ ਆਉਂਦੀ ਹੈ।