Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ
ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਜੇਤੂ ਬਣ ਗਏ ਹਨ। ਸ਼ੋਅ ਤੋਂ ਬਾਅਦ ਸਟੈਂਡਅੱਪ ਕਾਮੇਡੀਅਨ ਨੂੰ ਹੋਰ ਵੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪ੍ਰਸ਼ੰਸਕ ਹੁਣ ਮੁਨੱਵਰ ਨੂੰ 'ਖਤਰੋਂ ਕੇ ਖਿਲਾੜੀ' 'ਚ ਦੇਖਣਾ ਚਾਹੁੰਦੇ ਹਨ।
Download ABP Live App and Watch All Latest Videos
View In Appਮਨੀਸ਼ਾ ਰਾਣੀ ਇਸ ਸਮੇਂ 'ਝਲਕ ਦਿਖਲਾ ਜਾ' 'ਚ ਨਜ਼ਰ ਆ ਰਹੀ ਹੈ। ਖਬਰਾਂ ਹਨ ਕਿ ਹੁਣ ਮਨੀਸ਼ਾ 'ਖਤਰੋਂ ਕੇ ਖਿਲਾੜੀ 14' 'ਚ ਨਜ਼ਰ ਆਉਣ ਵਾਲੀ ਹੈ।
ਬਿੱਗ ਬੌਸ 17 ਦੇ ਰਨਰ-ਅੱਪ ਅਭਿਸ਼ੇਕ ਕੁਮਾਰ ਨੂੰ ਬਿੱਗ ਬੌਸ ਦੇ ਘਰ 'ਚ ਹੀ ਰੋਹਿਤ ਸ਼ੈੱਟੀ ਨੇ 'ਖਤਰੋਂ ਕੇ ਖਿਲਾੜੀ' ਦੀ ਪੇਸ਼ਕਸ਼ ਕੀਤੀ ਹੈ। ਹੁਣ ਅੰਤਿਮ ਫੈਸਲਾ ਅਭਿਸ਼ੇਕ ਕੁਮਾਰ ਦਾ ਹੈ। ਦੇਖਦੇ ਹਾਂ ਕਿ ਉਹ ਕੀ ਫੈਸਲਾ ਲੈਂਦੇ ਹਨ।
ਪ੍ਰਸ਼ੰਸਕ ਮੰਨਾਰਾ ਚੋਪੜਾ ਦੇ ਕਿਊਟ ਅੰਦਾਜ਼ ਦੇ ਦੀਵਾਨੇ ਹਨ। ਬਿੱਗ ਬੌਸ 'ਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ, ਹੁਣ ਸ਼ਾਇਦ ਉਹ ਖਤਰੇ ਨਾਲ ਖੇਡਦੀ ਨਜ਼ਰ ਆ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ OTT 2 ਦੇ ਰਨਰ ਅੱਪ ਅਭਿਸ਼ੇਕ ਮਲਹਾਨ ਨੂੰ ਵੀ 'ਖਤਰੋਂ ਕੇ ਖਿਲਾੜੀ 14' ਲਈ ਅਪ੍ਰੋਚ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਭਿਸ਼ੇਕ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ।
'ਝਲਕ ਦਿਖਲਾ ਜਾ 11' 'ਚ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਅਤੇ ਡਾਂਸਰ ਧਨਸ਼੍ਰੀ ਵਰਮਾ ਨਜ਼ਰ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਚ ਨਜ਼ਰ ਆ ਸਕਦੀ ਹੈ।
ਇਸ ਲਿਸਟ 'ਚ ਟੀਵੀ ਐਕਟਰ ਸ਼ੋਏਬ ਇਬਰਾਹਿਮ ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਟੀਵੀ ਅਦਾਕਾਰਾ ਅਤੇ ਦਿਵਯੰਕਾ ਤ੍ਰਿਪਾਠੀ ਦੇ ਪਤੀ ਵਿਵੇਕ ਦਹੀਆ ਨੂੰ ਵੀ 'ਖਤਰੋਂ ਕੇ ਖਿਲਾੜੀ' ਲਈ ਅਪ੍ਰੋਚ ਕੀਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ 'ਚੋਂ ਕਿਹੜਾ ਸੈਲੇਬਸ ਖ਼ਤਰੇ ਨਾਲ ਖੇਡਦਾ ਨਜ਼ਰ ਆਵੇਗਾ।
ਖਤਰੋਂ ਕੇ ਖਿਲਾੜੀ 14 ਵਿੱਚ ਟੀਵੀ ਅਦਾਕਾਰਾ ਹੈਲੀ ਸ਼ਾਹ ਵੀ ਨਜ਼ਰ ਆ ਸਕਦੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ 'ਚੋਂ ਕਿਹੜਾ ਸੈਲੇਬਸ ਖ਼ਤਰੇ ਨਾਲ ਖੇਡਦਾ ਨਜ਼ਰ ਆਵੇਗਾ।