Shehnaaz Gill Net Worth: ਛੋਟੇ ਜਿਹੇ ਕਰੀਅਰ ‘ਚ ਕਰੋੜਾਂ ਦੀ ਮਾਲਕ ਹੈ ਸ਼ਹਿਨਾਜ਼ ਗਿੱਲ, ਇੱਕ ਇੰਸਟਾ ਪੋਸਟ ਦੀ ਲੈਂਦੀ ਇੰਨੀ ਫੀਸ
ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਜੰਮੀ ਸ਼ਹਿਨਾਜ਼ ਗਿੱਲ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਇਸ ਲਈ ਉਸ ਨੇ ਮਾਡਲਿੰਗ ਦੇ ਕਰੀਅਰ 'ਚ ਕਦਮ ਰੱਖਿਆ। ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਅਦਾਕਾਰਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਗਈ।
Download ABP Live App and Watch All Latest Videos
View In Appਇਸ ਤੋਂ ਬਾਅਦ ਅਦਾਕਾਰਾ ਨੇ 'ਬਿੱਗ ਬੌਸ 13' 'ਚ ਹਿੱਸਾ ਲਿਆ। ਜਿਸ 'ਚ ਉਹ ਆਪਣੇ ਫਲਰਟ ਅੰਦਾਜ਼ ਅਤੇ ਸਿੰਪਲ ਲੁੱਕ ਕਾਰਨ ਪੂਰੇ ਦੇਸ਼ ਦੀ ਚਹੇਤੀ ਬਣ ਗਈ ਸੀ।
ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਨੇ ਇਸ ਸ਼ੋਅ ਤੋਂ ਅਜਿਹਾ ਮੋੜ ਲਿਆ ਕਿ ਅੱਜ ਉਹ ਪੰਜਾਬ ਦੇ ਨਾਲ-ਨਾਲ ਬਾਲੀਵੁੱਡ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਰਾਜ ਕਰਦੀ ਹੈ।
ਇਹੀ ਕਾਰਨ ਹੈ ਕਿ ਰਿਪਬਲਿਕ ਵਰਲਡ ਡਾਟ ਕਾਮ ਦੀਆਂ ਰਿਪੋਰਟਾਂ ਮੁਤਾਬਕ ਇਹ ਅਦਾਕਾਰਾ ਆਪਣੇ ਕਰੀਅਰ ਦੇ ਕੁਝ ਸਾਲਾਂ 'ਚ ਹੀ 30 ਕਰੋੜ ਜਾਂ ਤਿੰਨ ਕਰੋੜ ਰੁਪਏ ਦੀ ਮਾਲਕਣ ਬਣ ਗਈ ਹੈ।
ਦੱਸ ਦਈਏ ਕਿ ਅਦਾਕਾਰੀ ਤੋਂ ਇਲਾਵਾ ਸ਼ਹਿਨਾਜ਼ ਗਿੱਲ ਕਈ ਬਰਾਡ ਅਤੇ ਈਵੈਂਟਸ ਨੂੰ ਪ੍ਰਮੋਟ ਵੀ ਕਰਦੀ ਹੈ। ਜਿਸ ਰਾਹੀਂ ਉਹ ਲੱਖਾਂ ਰੁਪਏ ਕਮਾ ਲੈਂਦੀ ਹੈ।
ਇਸ ਤੋਂ ਇਲਾਵਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਹਿਨਾਜ਼ ਇੰਸਟਾਗ੍ਰਾਮ 'ਤੇ ਇਕ ਪੋਸਟ ਕਰਨ ਲਈ ਲਗਭਗ 8 ਲੱਖ ਰੁਪਏ ਫੀਸ ਲੈਂਦੀ ਹੈ।