Lata Mangeshkar ਨੇ ਹਰ ਦੌਰ ਦੀ ਅਦਾਕਾਰਾ ਲਈ ਆਵਾਜ਼ ਦੇ ਕੇ ਉਨ੍ਹਾਂ ਨੂੰ ਬਣਾਇਆ ਸੁਪਰਹਿੱਟ, ਲਿਸਟ 'ਚ ਸ਼ਾਮਲ ਕਈ ਵੱਡੇ ਨਾਮ
Lata Mangeshkar : ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਲਤਾ ਮੰਗੇਸ਼ਕਰ ਨੂੰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਤੋਂ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਹਿਲਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ, ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਜਿਸ ਤੋਂ ਬਾਅਦ ਲਤਾ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਅੰਤ ਵਿੱਚ ਉਹ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਈ। ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਵਿੱਚ ਹਰ ਸ਼ੱਕ ਦੀ ਅਦਾਕਾਰਾ ਲਈ ਗੀਤ ਗਾਇਆ। ਇਸ ਸੂਚੀ 'ਚ ਗੀਤਾ ਬਾਲੀ (Geeta Bali), ਰੇਖਾ (Rekha) ਤੋਂ ਲੈ ਕੇ ਐਸ਼ਵਰਿਆ ਰਾਏ (Aishwarya Rai) ਤੱਕ ਦੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਲਤਾ ਮੰਗੇਸ਼ਕਰ ਨੇ 1951 ਵਿੱਚ ਗੀਤਾ ਬਾਲੀ ਲਈ ਸ਼ੋਲਾ ਜੋ ਭੜਕੇ ਗੀਤ ਗਾਇਆ ਸੀ। ਉਸ ਦੌਰ 'ਚ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਜੁਬਾਨ 'ਤੇ ਇਹ ਗੀਤ ਬਸਤਾ ਹੈ।
ਲਤਾ ਮੰਗੇਸ਼ਕਰ ਨੇ ਫਿਲਮ ਮੁਗਲ-ਏ-ਆਜ਼ਮ ਵਿੱਚ ਮਧੂਬਾਲਾ ਲਈ ਪਿਆਰ ਕਿਆ ਤੋਂ ਡਰਨਾ ਕਿਆ ਗੀਤ ਗਾਇਆ ਸੀ। ਇਸ ਗੀਤ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾ ਜਾਂਦਾ ਹੈ।
ਫਿਲਮ ਨਗੀਨਾ ਵਿੱਚ ਲਤਾ ਮੰਗੇਸ਼ਕਰ ਜੀ ਨੇ ਸ਼੍ਰੀ ਦੇਵੀ ਲਈ ਆਵਾਜ਼ ਦਿੱਤੀ ਸੀ। ਉਨ੍ਹਾਂ ਦੀ ਆਵਾਜ਼ 'ਚ ਮੈਂ ਤੇਰੀ ਦੁਸ਼ਮਨ ਗੀਤ ਕਾਫੀ ਮਸ਼ਹੂਰ ਹੋਇਆ।
ਲਤਾ ਮੰਗੇਸ਼ਕਰ ਨੇ ਰੇਖਾ ਲਈ ਰੋਮਾਂਟਿਕ ਗੀਤ 'ਤੇਰੇ ਬੀਨਾ ਜੀਆ ਜਾਏ ਨਾ' ਗਾਇਆ ਸੀ।
ਲਤਾ ਮੰਗੇਸ਼ਕਰ ਜੀ ਨੇ ਫਿਲਮ ਬੇਤਾਬ ਵਿੱਚ ਅੰਮ੍ਰਿਤਾ ਸਿੰਘ ਲਈ ਆਪਣੀ ਆਵਾਜ਼ ਦਿੱਤੀ ਸੀ। ਲਤਾ ਜੀ ਨੇ ਬਾਦਲ ਯੂੰ ਗਰਜਾਤਾ ਹੈ ਗੀਤ ਗਾਇਆ ਸੀ।
ਲਤਾ ਜੀ ਨੇ ਫਿਲਮ ਸਾਗਰ ਵਿੱਚ ਡਿੰਪਲ ਕਪਾਡੀਆ ਦੀ ਆਵਾਜ਼ ਵਿੱਚ ਸਾਗਰ ਕਿਨੇਰੇ ਦਿਲ ਯੇ ਪੁਕਾਰੇ ਗਾਇਆ ਸੀ।
ਲਤਾ ਜੀ ਨੇ ਫਿਲਮ ਸਨਮ ਵੇਬਫਾ ਵਿੱਚ ਚਾਂਦਨੀ ਲਈ ਤੁਨੇ ਦਿਲ ਮੇਰਾ ਤੋੜਾ ਗੀਤ ਗਾਇਆ ਸੀ। ਇਹ ਗੀਤ ਕਾਫੀ ਸੁਪਰਹਿੱਟ ਸਾਬਤ ਹੋਇਆ ਸੀ ।
ਲਤਾ ਮੰਗੇਸ਼ਕਰ ਨੇ ਦਿਵਿਆ ਭਾਰਤੀ ਲਈ 'ਆਪ ਜੋ ਮੇਰੇ ਮਿਤ ਨਾ ਹੋਤੇ' ਗੀਤ ਗਾਇਆ। ਇਹ ਗੀਤ ਕਾਫੀ ਸੁਪਰਹਿੱਟ ਸਾਬਤ ਹੋਇਆ ਸੀ।
ਲਤਾ ਮੰਗੇਸ਼ਕਰ ਨੇ ਭਾਗਿਆਸ਼੍ਰੀ ਲਈ ਕਬੂਰ ਜਾ ਜਾ ਗੀਤ ਗਾਇਆ ਸੀ। ਅੱਜ ਵੀ ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਹਨ।
ਲਤਾ ਮੰਗੇਸ਼ਕਰ ਨੇ ਹਮ ਆਪਕੇ ਹੈ ਕੌਨ ਗੀਤ ਵਿੱਚ ਮਾਧੁਰੀ ਦੀਕਸ਼ਿਤ ਲਈ ਦੀਦੀ ਤੇਰਾ ਦੇਵਰ ਦੀਵਾਨਾ ਗੀਤ ਗਾਇਆ ਸੀ।
ਲਤਾ ਜੀ ਨੇ ਫਿਲਮ ਮੁਝਸੇ ਦੋਸਤੀ ਕਰੋਗੀ ਵਿੱਚ ਰਾਣੀ ਮੁਖਰਜੀ ਦੀ ਆਵਾਜ਼ ਵਿੱਚ ਯਾਰਾ ਰਬ ਸੇ ਪਹਿਲੇ ਹੈ ਤੂ ਗੀਤ ਗਾਇਆ ਸੀ।
ਫਿਲਮ 'ਮੁਹੱਬਤੇਂ' 'ਚ ਲਤਾ ਜੀ ਨੇ ਐਸ਼ਵਰਿਆ ਰਾਏ ਦੀ ਆਵਾਜ਼ 'ਚ ਹਮਕੋ ਹਮੀ ਸੇ ਚੂਰਾ ਲੋ ਗੀਤ ਗਾਇਆ ਸੀ।
ਲਤਾ ਜੀ ਨੇ ਫਿਲਮ 'ਵੀਰ-ਜ਼ਾਰਾ' 'ਚ ਪ੍ਰੀਤੀ ਜ਼ਿੰਟਾ ਦੀ ਆਵਾਜ਼ 'ਚ 'ਐਸਾ ਦੇਸ਼ ਹੈ ਮੇਰਾ' ਗੀਤ ਗਾਇਆ ਸੀ।
ਲਤਾ ਮੰਗੇਸ਼ਕਰ ਨੇ ਫਿਲਮ ਲਵ ਸਟੋਰੀ 2050 ਵਿੱਚ ਪ੍ਰਿਅੰਕਾ ਚੋਪੜਾ ਲਈ ਸੌ ਜਨਮ ਗੀਤ ਗਾਇਆ ਸੀ।