Liger: ਫਿਲਮ ਦੇ ਪ੍ਰਮੋਸ਼ਨ ਲਈ ਨਵਾਬਾਂ ਦੇ ਸ਼ਹਿਰ ਲਖਨਊ ਪਹੁੰਚੀ ਅਨੰਨਿਆ ਪਾਂਡੇ, ਅਨਾਰਕਲੀ ਸੂਟ ਪਹਿਨ ਇਤਰਾਉਂਦੀ ਦਿਖੀ ਅਦਾਕਾਰਾ
ਅਨੰਨਿਆ ਪਾਂਡੇ ਅਤੇ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਫਿਲਮ 'ਲਾਈਗਰ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦੀ ਖੂਬਸੂਰਤ ਝਲਕ ਨਵਾਬਾਂ ਦੇ ਸ਼ਹਿਰ ਲਖਨਊ ਤੋਂ ਸਾਹਮਣੇ ਆਈ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਜਲਦ ਹੀ ਫਿਲਮ 'ਲਾਈਗਰ' ਨਾਲ ਸਾਊਥ 'ਚ ਡੈਬਿਊ ਕਰਨ ਜਾ ਰਹੀ ਹੈ। ਅਜਿਹੇ 'ਚ ਉਹ ਫਿਲਮ ਦੇ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਉਹਨਾਂ ਦੇ ਨਵੇਂ ਲੁੱਕ ਸਾਹਮਣੇ ਆ ਰਹੇ ਹਨ। ਹੁਣ ਇਕ ਵਾਰ ਅਨੰਨਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਨਵਾਬਾਂ ਦੇ ਸ਼ਹਿਰ 'ਚ ਨਜ਼ਰ ਆ ਰਹੀ ਹੈ।
ਅਨੰਨਿਆ ਪਾਂਡੇ ਆਪਣੀ ਆਉਣ ਵਾਲੀ ਫਿਲਮ ਲਾਈਗਰ ਲਈ ਹਾਲ ਹੀ ਵਿੱਚ ਨਵਾਬਾਂ ਦੇ ਸ਼ਹਿਰ ਲਖਨਊ ਪਹੁੰਚੀ ਹੈ। ਇੱਥੋਂ ਉਹਨਾਂ ਨੇ ਆਪਣੀਆਂ ਕੁਝ ਖੂਬਸੂਰਤ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ 'ਚ ਅਨੰਨਿਆ ਲਾਲ ਕਲਰ ਦੇ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ। ਉਹਨਾਂ ਨੂੰ ਲਖਨਊ ਦੇ ਮਸ਼ਹੂਰ ਰੂਮੀ ਗੇਟ ਦੇ ਸਾਹਮਣੇ ਆਪਣੀਆਂ ਅਦਾਵਾਂ ਦਾ ਜਾਦੂ ਫੈਲਾਉਂਦੇ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਝਲਕੀਆਂ 'ਚ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਵੀ ਨਜ਼ਰ ਆ ਰਹੇ ਹਨ ਜੋ ਅਨੰਨਿਆ ਪਾਂਡੇ ਨਾਲ ਲਖਨਊ ਪਹੁੰਚ ਚੁੱਕੇ ਹਨ। ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਚੰਗੀ ਲੱਗ ਰਹੀ ਹੈ।
ਇਸ ਤੋਂ ਪਹਿਲਾਂ ਦੋਵੇਂ ਆਂਧਰਾ ਪ੍ਰਦੇਸ਼ ਦੇ ਗੁੰਟੂਰ ਅਤੇ ਫਿਰ ਦਿੱਲੀ 'ਚ ਫਿਲਮ 'ਚ ਪ੍ਰਮੋਸ਼ਨ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਮੋਸ਼ਨ ਦੌਰਾਨ ਕਿਹਾ ਸੀ ਕਿ ਮੈਂ ਲਾਈਗਰ ਦੇ ਪ੍ਰਮੋਸ਼ਨ ਦੀਆਂ ਯਾਦਾਂ ਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।
ਇਹ ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਫਿਲਮ ਦੀ ਕਹਾਣੀ ਇਕ ਸਟ੍ਰੀਟ ਫਾਈਟਰ ਦੇ ਸੰਘਰਸ਼ ਨਾਲ ਜੁੜੀ ਹੈ, ਜੋ ਆਪਣੇ ਦਮ 'ਤੇ MMA ਚੈਂਪੀਅਨ ਬਣ ਜਾਂਦਾ ਹੈ।
ਕੱਲ ਯਾਨੀ 25 ਅਗਸਤ ਨੂੰ ਇਹ ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਵੀ ਰਿਲੀਜ਼ ਹੋਵੇਗੀ।