Liger Promotion: ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਅਨੰਨਿਆ ਪਾਂਡੇ , ਤਸਵੀਰਾਂ 'ਚ ਦਿਖੀ ਵਿਜੇ ਦੇਵਰਕੋਂਡਾ ਨਾਲ ਸ਼ਾਨਦਾਰ ਕੈਮਿਸਟਰੀ
Ananya Pandey Photos: ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੀ ਫਿਲਮ 'ਲਾਈਗਰ' 25 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
Download ABP Live App and Watch All Latest Videos
View In Appਸਾਊਥ ਐਕਟਰ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੀ ਫਿਲਮ 'ਲਾਈਗਰ' ਜਲਦ ਹੀ ਰਿਲੀਜ਼ ਲਈ ਤਿਆਰ ਹੈ। ਕਰਨ ਜੌਹਰ ਦੇ ਪ੍ਰੋਡੱਕਸ਼ਨ 'ਚ ਬਣੀ ਫਿਲਮ 'ਲਾਈਗਰ' 25 ਅਗਸਤ ਨੂੰ ਰਿਲੀਜ਼ ਹੋਵੇਗੀ।
ਇਨ੍ਹੀਂ ਦਿਨੀਂ ਵਿਜੇ ਅਤੇ ਅਨੰਨਿਆ ਆਪਣੀ ਫਿਲਮ ਲੀਗਰ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਦੋਹਾਂ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ।
ਇਹ ਤਾਜ਼ਾ ਤਸਵੀਰਾਂ ਅਨੰਨਿਆ ਪਾਂਡੇ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਅਨੰਨਿਆ ਬਲੈਕ ਕਲਰ ਦਾ ਲਹਿੰਗਾ ਚੋਲੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਕੈਮਿਸਟਰੀ ਕਾਫੀ ਵਧੀਆ ਲੱਗ ਰਹੀ ਹੈ।
ਅਨੰਨਿਆ ਪਾਂਡੇ ਖੁਦ ਸੋਸ਼ਲ ਮੀਡੀਆ ਲਵਰ ਹੈ ਪਰ ਫਿਲਮ ਲਾਈਗਰ ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਅਨੰਨਿਆ ਪਾਂਡੇ ਦਾ ਨਾਂ ਉਨ੍ਹਾਂ ਸਟਾਰ ਕਿਡਜ਼ 'ਚ ਸ਼ਾਮਲ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਖਾਸ ਪਛਾਣ ਬਣਾਈ ਹੈ।