Bollywood Kissa : ਜਦੋਂ ਬੁਰਕਾ ਪਹਿਨ ਕੇ ਆਪਣੀ ਫ਼ਿਲਮ ਦੇਖਣ ਥੀਏਟਰ ਪਹੁੰਚੀ ਸੀ ਮਾਧੁਰੀ , ਫੈਨਜ਼ ਵੱਲੋਂ ਪਛਾਣੇ ਜਾਣ ਤੋਂ ਬਾਅਦ ਕੀਤਾ ਸੀ ਇਹ ਕੰਮ
ਬਾਲੀਵੁੱਡ ਦੀ 'ਧਕ ਧਕ' ਗਰਲ ਮਾਧੁਰੀ ਦੀਕਸ਼ਿਤ ਅੱਜਕਲ ਫਿਲਮਾਂ 'ਚ ਭਾਵੇਂ ਘੱਟ ਐਕਟਿਵ ਹੈ ਪਰ ਉਸ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਆਈ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇਕ ਦਿਲਚਸਪ ਕਹਾਣੀ ਦੱਸ ਰਹੇ ਹਾਂ।
Download ABP Live App and Watch All Latest Videos
View In Appਮਾਧੁਰੀ ਦੀਕਸ਼ਿਤ ਨੇ 90 ਦੇ ਦਹਾਕੇ ਵਿੱਚ ਸਿਨੇਮਾ ਵਿੱਚ ਦਬਦਬਾ ਬਣਾਇਆ। ਆਲਮ ਇਹ ਸੀ ਕਿ ਹਰ ਵੱਡਾ ਸਟਾਰ ਮਾਧੁਰੀ ਨਾਲ ਕੰਮ ਕਰਨ ਲਈ ਬੇਤਾਬ ਸੀ। ਇਸ ਦੇ ਨਾਲ ਹੀ ਅਦਾਕਾਰਾ ਫ਼ੈਨਜ 'ਚ ਵੀ ਕਾਫੀ ਮਸ਼ਹੂਰ ਸੀ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਦੀ ਫਿਲਮ 'ਤੇਜ਼ਾਬ' ਨਾਲ ਜੁੜੀ ਇਕ ਦਿਲਚਸਪ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੂੰ ਅਦਾਕਾਰਾ ਨੇ ਕਪਿਲ ਸ਼ਰਮਾ ਦੇ ਸ਼ੋਅ 'ਤੇ ਸ਼ੇਅਰ ਕੀਤਾ ਸੀ।
ਦਰਅਸਲ ਕਪਿਲ ਸ਼ਰਮਾ ਨਾਲ ਗੱਲ ਕਰਦੇ ਹੋਏ ਮਾਧੁਰੀ ਨੇ ਦੱਸਿਆ ਸੀ ਕਿ ਜਦੋਂ 'ਤੇਜ਼ਾਬ' ਰਿਲੀਜ਼ ਹੋਈ ਸੀ ਤਾਂ ਉਸ ਦਾ ਗੀਤ 'ਏਕ ਦੋ ਤੀਨ' ਸੁਪਰਹਿੱਟ ਸੀ। ਇਸ ਗੀਤ ਨੂੰ ਦੇਖਣ ਲਈ ਦਰਸ਼ਕਾਂ ਨੇ ਫਿਲਮ ਨੂੰ ਕਈ ਵਾਰ ਦੇਖਿਆ ਸੀ ਅਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਬੁਰਕਾ ਪਹਿਨ ਕੇ ਇਸ ਗੀਤ ਨੂੰ ਦੇਖਣ ਲਈ ਥੀਏਟਰ ਪਹੁੰਚੀ।
ਅਦਾਕਾਰਾ ਨੇ ਅੱਗੇ ਦੱਸਿਆ, 'ਜਦੋਂ ਇਹ ਗੀਤ ਪਰਦੇ 'ਤੇ ਆਇਆ ਤਾਂ ਲੋਕਾਂ ਨੇ ਖੂਬ ਤਾੜੀਆਂ ਵਜਾਈਆਂ ਅਤੇ ਸਿੱਕੇ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵਿੱਚੋਂ ਇੱਕ ਸਿੱਕਾ ਮੇਰੇ ਸਿਰ ਵਿੱਚ ਵੱਜਿਆ ਕਿਉਂਕਿ ਮੈਂ ਸਾਹਮਣੇ ਬੈਠੀ ਫਿਲਮ ਦੇਖ ਰਹੀ ਸੀ। ਫਿਰ ਜਦੋਂ ਮੈਂ ਥੀਏਟਰ ਤੋਂ ਬਾਹਰ ਆਉਣ ਲੱਗੀ ਤਾਂ ਇਕ ਫ਼ੈਨਜ ਨੇ ਮੈਨੂੰ ਪਛਾਣ ਲਿਆ ਅਤੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਕਿ ਮਾਧੁਰੀ ਜਾ ਰਹੀ ਹੈ। ਉਸ ਦੀ ਗੱਲ ਸੁਣ ਕੇ ਮੈਂ ਉਥੋਂ ਭੱਜ ਗਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਾਧੁਰੀ ਦੀਕਸ਼ਿਤ ਨੂੰ ਆਖਰੀ ਵਾਰ 'ਦ ਫੇਮ ਗੇਮ' 'ਚ ਦੇਖਿਆ ਗਿਆ ਸੀ। ਇਹ ਇੱਕ ਵੈੱਬ ਸੀਰੀਜ਼ ਸੀ। ਜਿਸ 'ਚ ਉਨ੍ਹਾਂ ਦੇ ਨਾਲ ਮਾਨਵ ਕੌਲ, ਸੰਜੇ ਕਪੂਰ ਵਰਗੇ ਕਲਾਕਾਰ ਸਨ।
ਅਦਾਕਾਰਾ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਹੈ।