Mahie Gill Birthday: ਮਾਹੀ ਗਿੱਲ ਨੇ 47 ਦੀ ਉਮਰ 'ਚ ਗੁਪਤ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ; ਅਦਾਕਾਰਾ ਬਾਰੇ ਸੁਣੋ ਅਣਸੁਣੀਆਂ ਗੱਲਾਂ
ਉਸ ਨੇ ਅਚਾਨਕ ਇਹ ਖੁਲਾਸਾ ਕੀਤਾ ਕਿ ਉਹ ਇਕ ਬੇਟੀ ਦੀ ਮਾਂ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਇਸ ਕਾਰਨ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਮਾਸਟਰ ਡਿਗਰੀ ਦਾ ਕੋਰਸ ਕੀਤਾ।
Download ABP Live App and Watch All Latest Videos
View In Appਮਾਹੀ ਗਿੱਲ ਨੂੰ ਪਹਿਲਾ ਬ੍ਰੇਕ ਸਾਲ 2003 'ਚ ਪੰਜਾਬੀ ਫਿਲਮ 'ਹਵਾਏਂ' ਤੋਂ ਮਿਲਿਆ ਸੀ। ਨਿਰਦੇਸ਼ਕ ਅਮਿਤੋਜ ਮਾਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ।
ਅਦਾਕਾਰਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਅਨੁਰਾਗ ਕਸ਼ਯਪ ਦੀ ਫਿਲਮ 'ਦੇਵ ਡੀ' ਤੋਂ ਮਿਲੀ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮਾਹੀ ਗਿੱਲ ਮਸ਼ਹੂਰ ਹੋ ਗਈ ਸੀ। ਉਸ ਨੂੰ ਕਈ ਫਿਲਮਾਂ ਦੇ ਆਫਰ ਆਉਣ ਲੱਗੇ।
ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਹੈ। ਖਬਰਾਂ ਮੁਤਾਬਕ ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਪਹਿਲਾ ਵਿਆਹ ਕੀਤਾ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਈ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਮਾਹੀ ਗਿੱਲ ਨੇ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ ਸੀ, 'ਮੈਨੂੰ ਪਤਾ ਹੈ ਕਿ ਮੇਰਾ ਪਹਿਲਾ ਵਿਆਹ ਅਸਫਲ ਰਿਹਾ ਸੀ, ਪਰ ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਉਸ ਸਮੇਂ ਬਹੁਤ ਛੋਟੀ ਸੀ ਅਤੇ ਪਰਿਪੱਕ ਨਹੀਂ ਸੀ।'
ਅਦਾਕਾਰਾ ਨੇ ਅੱਗੇ ਕਿਹਾ, 'ਹੁਣ ਮੈਂ ਕਾਫੀ ਪਰਿਪੱਕ ਹੋ ਗਈ ਹਾਂ। ਮੇਰਾ ਆਪਣੇ ਸਾਬਕਾ ਪਤੀ ਨਾਲ ਚੰਗਾ ਰਿਸ਼ਤਾ ਹੈ। ਮੈਂ ਅਜੇ ਵੀ ਉਸਦਾ ਸਤਿਕਾਰ ਕਰਦੀ ਹਾਂ ਅਤੇ ਅਸੀਂ ਮੈਸੇਜ਼ ਰਾਹੀਂ ਗੱਲ ਕਰਦੇ ਰਹਿੰਦੇ ਹਾਂ। ਅਸੀਂ ਸੰਪਰਕ ਵਿੱਚ ਹਾਂ।
ਸਾਲ 2019 'ਚ ਮਾਹੀ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਉਹ ਢਾਈ ਸਾਲ ਦੀ ਬੇਟੀ ਦੀ ਮਾਂ ਹੈ। ਹਾਲਾਂਕਿ ਉਸ ਸਮੇਂ ਉਸ ਨੇ ਆਪਣੇ ਪਤੀ ਦੇ ਨਾਂ ਦਾ ਬਿਲਕੁਲ ਵੀ ਖੁਲਾਸਾ ਨਹੀਂ ਕੀਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਮੇਂ ਬਾਅਦ ਮਾਹੀ ਗਿੱਲ ਨੇ ਖੁਦ ਦੱਸਿਆ ਕਿ ਉਸ ਦਾ ਵਿਆਹ ਰਵੀ ਕੇਸਰ ਨਾਲ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਮਾਹੀ ਗਿੱਲ ਅਤੇ ਰਵੀ ਕੇਸਰ ਨੇ ਗੁਪਤ ਵਿਆਹ ਕਰ ਲਿਆ ਸੀ। ਜੋੜੇ ਨੇ ਆਪਣੀ ਬੇਟੀ ਦਾ ਨਾਂ ਵੇਰੋਨਿਕਾ ਰੱਖਿਆ ਹੈ।