Mahira Sharma : ਅਦਾਕਾਰਾ ਮਾਹਿਰਾ ਸ਼ਰਮਾ ਨੇ ਆਪਣੀਆਂ ਤਸਵੀਰਾਂ ਨਾਲ ਮਚਾਇਆ ਤਹਿਲਕਾ , ਡੀਪਨੇਕ ਬਲਾਊਜ਼ ਨਾਲ ਸਾੜੀ 'ਚ ਦਿਖਾਇਆ ਖੂਬਸੂਰਤ ਲੁੱਕ
Mahira Sharma Photos: 'ਬਿੱਗ ਬੌਸ 13' ਫੇਮ ਅਦਾਕਾਰਾ ਮਾਹਿਰਾ ਸ਼ਰਮਾ ਲੰਬੇ ਸਮੇਂ ਤੋਂ ਪਾਰਸ ਛਾਬੜਾ ਨਾਲ ਬ੍ਰੇਕਅੱਪ ਕਰਕੇ ਸੁਰਖੀਆਂ 'ਚ ਸੀ ਪਰ ਹੁਣ ਇਹ ਅਦਾਕਾਰਾ ਆਪਣੀ ਜ਼ਿੰਦਗੀ 'ਚ ਅੱਗੇ ਵਧ ਗਈ ਹੈ।
Download ABP Live App and Watch All Latest Videos
View In Appਮਾਹਿਰਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਸ ਦੀ ਖੂਬਸੂਰਤੀ ਦੇਖਣ ਯੋਗ ਹੈ।
ਇਨ੍ਹਾਂ ਤਸਵੀਰਾਂ 'ਚ ਮਾਹਿਰਾ ਸ਼ਰਮਾ ਇਕ ਵਾਰ ਫਿਰ ਰਵਾਇਤੀ ਲੁੱਕ 'ਚ ਜਲਵਾ ਬਿਖੇਰ ਰਹੀ ਹੈ। ਉਸਨੇ ਡੀਪਨੇਕ ਬਲਾਊਜ਼ ਦੇ ਨਾਲ ਫੁੱਲਦਾਰ ਸਾੜ੍ਹੀ ਪਹਿਨੀ ਹੋਈ ਸੀ।
ਤਸਵੀਰਾਂ 'ਚ ਮਾਹਿਰਾ ਛੱਤ 'ਤੇ ਖੜ੍ਹੀ ਹੋ ਕੇ ਕੈਮਰੇ ਲਈ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਹੀ ਸੂਰਜ ਦੀ ਰੌਸ਼ਨੀ ਉਸ ਦੀਆਂ ਤਸਵੀਰਾਂ 'ਚ ਖੂਬਸੂਰਤੀ ਵਧਾ ਰਹੀ ਹੈ।
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਇੰਨਾ ਪਸੰਦ ਕਰ ਰਹੇ ਹਨ ਕਿ ਕੁਝ ਹੀ ਘੰਟਿਆਂ 'ਚ ਉਨ੍ਹਾਂ 'ਤੇ ਲੱਖਾਂ ਲਾਈਕਸ ਅਤੇ ਕਮੈਂਟਸ ਆ ਗਏ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਅਦਾਕਾਰਾ ਹੁਣ ਪਾਰਸ ਨੂੰ ਭੁੱਲ ਕੇ ਆਪਣੀ ਜ਼ਿੰਦਗੀ 'ਤੇ ਧਿਆਨ ਦੇ ਰਹੀ ਹੈ।
ਦੱਸ ਦੇਈਏ ਕਿ ਮਾਹਿਰਾ ਸ਼ਰਮਾ ਜਲਦ ਹੀ ਪੰਜਾਬੀ ਫਿਲਮ ਲਹਿੰਬਰਗਿੰਨੀ ਵਿੱਚ ਨਜ਼ਰ ਆਉਣ ਵਾਲੀ ਹੈ। ਜੋ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।