Malaika Arora B’day: ਮਾਡਲ ਜਾਂ ਅਭਿਨੇਤਰੀ ਨਹੀਂ, ਸਕੂਲ ਟੀਚਰ ਬਣਨਾ ਚਾਹੁੰਦੀ ਸੀ ਮਲਾਇਕਾ ਅਰੋੜਾ
ਮਲਾਇਕਾ ਅਰੋੜਾ ਨਾ ਸਿਰਫ ਇੱਕ ਅਭਿਨੇਤਰੀ ਜਾਂ ਮਾਡਲ ਰਹੀ ਹੈ, ਉਹ ਇੱਕ ਜ਼ਬਰਦਸਤ ਡਾਂਸਰ, ਵੀਜੇ ਅਤੇ ਟੈਲੀਵਿਜ਼ਨ ਪੇਸ਼ਕਾਰ ਵੀ ਰਹੀ ਹੈ। ਇਸ ਬਾਰੇ ਹਰ ਕੋਈ ਜਾਣੂ ਹੈ। ਇਸ ਸਭ ਤੋਂ ਇਲਾਵਾ ਮਲਾਇਕਾ ਖਾਨ ਪਰਿਵਾਰ ਤੋਂ ਲੈ ਕੇ ਕਪੂਰ ਪਰਿਵਾਰ ਤੱਕ ਇੰਡਸਟਰੀ ਦਾ ਹਿੱਸਾ ਹੈ, ਇਸ ਗੱਲ ਤੋਂ ਵੀ ਉਹ ਜਾਣੂ ਹੈ। ਮਲਾਇਕਾ ਅਰੋੜਾ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮਦਿਨ 'ਤੇ ਆਓ ਦੱਸਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।
Download ABP Live App and Watch All Latest Videos
View In Appਕਈ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਮਲਾਇਕਾ ਅਰੋੜਾ ਬਚਪਨ 'ਚ ਅਭਿਨੇਤਰੀ ਜਾਂ ਮਾਡਲ ਨਹੀਂ ਸਗੋਂ ਸਕੂਲ ਟੀਚਰ ਬਣਨਾ ਚਾਹੁੰਦੀ ਸੀ।
ਅੱਜ ਕੱਲ੍ਹ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਮਲਾਇਕਾ ਅਰੋੜਾ ਕਦੇਂ ਮੁੰਡਿਆਂ ਵਾਂਗ ਹੀ ਰਹਿੰਦੀ ਸੀ। ਮੁੰਡਿਆਂ ਵਾਂਗ ਕੱਪੜੇ ਪਾ ਕੇ ਮਲਾਇਕਾ ਦਾਦਾਗਿਰੀ ਵੀ ਕਰਦੀ ਸੀ।
ਮਲਾਇਕਾ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੀ ਹੈ। ਭਾਵੇਂ ਉਹ 48 ਸਾਲ ਦੀ ਹੋ ਚੁੱਕੀ ਹੈ ਪਰ ਅੱਜ ਵੀ ਉਹ ਫਿਲਮ ਜਗਤ ਦੀਆਂ ਕਈ ਨਵੀਆਂ ਅਭਿਨੇਤਰੀਆਂ ਨੂੰ ਜ਼ਬਰਦਸਤ ਮੁਕਾਬਲਾ ਦੇ ਸਕਦੀ ਹੈ।
ਮਲਾਇਕਾ ਅਰੋੜਾ ਅਕਸਰ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਅਰਜੁਨ ਕਪੂਰ ਨਾਲ ਉਸ ਦੀ ਪ੍ਰੇਮ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਦੋਵੇਂ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
ਮਲਾਇਕਾ ਦਾ ਪਹਿਲਾ ਵਿਆਹ ਅਰਬਾਜ਼ ਖਾਨ ਨਾਲ ਹੋਇਆ ਸੀ। ਇਸ ਵਿਆਹ ਤੋਂ ਦੋਵਾਂ ਦਾ ਇੱਕ ਪੁੱਤਰ ਵੀ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਹੈ।
ਮਲਾਇਕਾ ਭਾਵੇਂ ਹੁਣ 48 ਸਾਲ ਦੀ ਹੋ ਗਈ ਹੈ ਪਰ ਫਿਟਨੈੱਸ, ਖੂਬਸੂਰਤੀ ਅਤੇ ਗਲੈਮਰ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਨਵੀਆਂ ਅਭਿਨੇਤਰੀਆਂ ਵੀ ਉਸ ਦੇ ਸਾਹਮਣੇ ਫੇਲ ਹੋ ਚੁੱਕੀਆਂ ਹਨ।