ਮੁੰਬਈ 'ਚ ਸਪੌਟ ਹੋਈਆਂ ਹੁਸਨ ਪਰੀਆਂ Kareena Kapoor, Malaika Arora ਤੇ Deepika Padukone 'ਚੋਂ ਕਿਸ ਦੀ ਲੁੱਕ ਨੇ ਕੀਤਾ ਇੰਪ੍ਰੈਸ
ਸਭ ਤੋਂ ਪਹਿਲਾਂ ਕਰੀਨਾ ਕਪੂਰ ਨੂੰ ਸਪੌਟ ਕੀਤਾ ਗਿਆ ਤਾਂ ਉਸ ਦੇ ਦੇ ਪ੍ਰਸ਼ੰਸਕਾਂ ਦਾ ਦਿਨ ਬਣ ਗਿਆ। ਕਰੀਨਾ ਕਪੂਰ ਟਿਊਨਿਕ ਪਹਿਨ ਕੇ ਘਰ ਤੋਂ ਬਾਹਰ ਆਈ ਤੇ ਖੂਬਸੂਰਤ ਨਜ਼ਰ ਆਈ।
Download ABP Live App and Watch All Latest Videos
View In Appਕਰੀਨਾ ਕਪੂਰ ਨੇ ਟਿਊਨਿਕ ਦੇ ਨਾਲ ਖੂਬਸੂਰਤ ਜੁੱਤੀਆਂ ਪਾਈਆਂ ਹਨ। ਇਸ ਦੌਰਾਨ ਕਰੀਨਾ ਨੇ ਆਪਣੇ ਵਾਲਾਂ ਦੀ ਪੋਨੀਟੇਲ ਕੀਤੀ ਸੀ। ਬੇਬੋ ਦੇ ਇਸ ਸਟਾਈਲਿਸ਼ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਸਭ ਤੋਂ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ, ਉੱਥੇ ਹੀ ਪ੍ਰਸ਼ੰਸਕ ਦੇਖਦੇ ਹੀ ਰਹਿ ਗਏ। ਪਿੰਕ ਕਲਰ ਦੇ ਆਊਟਫਿਟ 'ਚ ਦੀਪਿਕਾ ਹੋਰ ਵੀ ਖੂਬਸੂਰਤ ਲੱਗ ਰਹੀ ਸੀ।
ਦੇਰ ਸ਼ਾਮ ਸ਼ੂਟ ਤੋਂ ਬਾਅਦ ਦੀਪਿਕਾ ਪਾਦੂਕੋਣ ਨੂੰ ਇਸ ਸਟਾਈਲਿਸ਼ ਅੰਦਾਜ਼ 'ਚ ਦੇਖਿਆ ਗਿਆ। ਇਨ੍ਹੀਂ ਦਿਨੀਂ ਅਦਾਕਾਰਾ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਇਸ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਉਨ੍ਹਾਂ ਦੀ ਬਿਲਡਿੰਗ ਦੇ ਹੇਠਾਂ ਸਪੌਟ ਕੀਤਾ ਗਿਆ ਤੇ ਇਸ ਹਸੀਨਾ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਉਸ 'ਤੇ ਹੀ ਰੁਕ ਗਈਆਂ। ਮਲਾਇਕਾ ਅੱਜ ਰਵਾਇਤੀ ਅੰਦਾਜ਼ 'ਚ ਨਜ਼ਰ ਆਈ।
ਸਫੈਦ ਲੇਸ ਵਾਲੇ ਕਾਲੇ ਸੂਟ 'ਚ ਮਲਾਇਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਕਸਰ ਮਾਡਰਨ ਅਵਤਾਰ 'ਚ ਨਜ਼ਰ ਆਉਣ ਵਾਲੀ ਮਲਾਇਕਾ ਨੇ ਜਦੋਂ ਇਹ ਦੇਸੀ ਲੁੱਕ ਦਿਖਾਇਆ ਤਾਂ ਹਰ ਕੋਈ ਦੇਖਦਾ ਹੀ ਰਹਿ ਗਿਆ।