In Pics: ਇੰਨੀ ਮਹਿੰਗੀ ਡ੍ਰੈੱਸ ਵਿੱਚ ਪਾਰਟੀ 'ਚ ਪਹੁੰਚੀ Malaika Arora, ਕੀ ਕੀਮਤ ਜਾਣ ਕੇ ਲੋਕ ਹੋਏ ਹੈਰਾਨ
ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਹਮੇਸ਼ਾ ਆਪਣੀ ਫਿਟਨੈਸ ਅਤੇ ਫੈਸ਼ਨ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮਲਾਇਕਾ ਕੱਲ੍ਹ ਰਾਤ ਇੱਕ ਪਾਰਟੀ ਵਿੱਚ ਪਹੁੰਚੀ ਅਤੇ ਇਸ ਪਾਰਟੀ 'ਚ ਉਸ ਨੇ ਜੋ ਡ੍ਰੈਸ ਪਾਈ ਸੀ ਉਹ ਇੰਨੀ ਮਹਿੰਗੀ ਹੈ ਕਿ ਲੋਕਾਂ ਲਈ ਇਸ 'ਤੇ ਯਕੀਵ ਕਰਨਾ ਮੁਸ਼ਕਿਲ ਹੋ ਰਿਹਾ ਹੈ।
Download ABP Live App and Watch All Latest Videos
View In Appਬੀਤੀ ਰਾਤ ਮਲਾਇਕਾ ਆਪਣੀ ਭੈਣ ਅਮ੍ਰਿਤਾ ਅਰੋੜਾ ਦੀ ਘਰ ਪਾਰਟੀ ਵਿੱਚ ਪਹੁੰਚੀ। ਇਸ ਦੌਰਾਨ ਮਲਾਇਕਾ ਹਾਈ ਹੀਲਸ ਨਾਲ satin co-ord ਸੈੱਟ ਪਾਏ ਨਜ਼ਰ ਆਈ।
ਦੱਸ ਦਈਏ ਕਿ ਉਸ ਦੀ ਇਸ ਲੁੱਕ ਦੇ ਲੱਖਾਂ ਲੋਕ ਦੀਵਾਨੇ ਹੋ ਗਏ ਹਨ। ਮਲਾਇਕਾ ਦੀ ਇਹ ਡ੍ਰੈਸ ਗੁਚੀ ਬ੍ਰੈਂਡ ਦੀ ਸੀ। ਇਸ ਸੈੱਟ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੈ।
ਮਲਾਇਕਾ ਨੇ ਚੈਰੀ ਰੰਗ ਦੀ ਜਰਸੀ ਜੈਕਟ ਪਾਈ ਸੀ ਜਿਸਦੀ ਕੀਮਤ 94,497 ਰੁਪਏ ਸੀ ਅਤੇ ਸ਼ਾਰਟਸ ਦੀ ਕੀਮਤ ਲਗਪਗ 55,840 ਰੁਪਏ ਸੀ। ਕੁਲ ਮਿਲਾ ਕੇ, ਇਸ ਪਹਿਰਾਵੇ ਦੀ ਕੀਮਤ ਡੇਢ ਲੱਖ ਹੈ।
ਉਸ ਦੇ ਨਾਲ ਮਲਾਇਕਾ ਨੇ ਆਪਣੇ ਹੱਥ ਵਿਚ ਇੱਕ ਘੜੀ ਪਾਈ ਅਤੇ ਸੀਲਵਰ ਰੰਗ ਦੀਆਂ ਹਾਈ ਹੀਲਸ ਨਾਲ ਉਸ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ।
ਪਾਰਟੀ ਵਿੱਚ ਖੂਬ ਮਸਤੀ ਹੋਈ। ਮਲਾਇਕਾ ਦੇ ਅਰਜੁਨ ਕਪੂਰ ਨਾਲ ਸੋਸ਼ਲ ਮੀਡੀਆ 'ਤੇ ਇੱਕ ਰੋਮਾਂਟਿਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੀ ਅੱਜ ਕਾਫੀ ਚਰਚਾ ਹੋ ਰਹੀ ਹੈ।
ਇਨ੍ਹਾਂ ਤਸਵੀਰਾਂ ਕਰਕੇ ਮਲਾਇਕਾ ਹਰ ਥਾਂ ਛਾਈ ਹੋਈ ਹੈ। (ਫੋਟੋਆਂ- ਮਾਨਵ ਮੰਗਲਾਨੀ)
ਮਲਾਇਕਾ ਤੋਂ ਇਲਾਵਾ ਇਸ ਪਾਰਟੀ ਵਿੱਚ ਕਰਨ ਜੌਹਰ, ਗੌਰੀ ਖਾਨ, ਨਤਾਸ਼ਾ ਪੂਨਾਵਾਲਾ, ਮਨੀਸ਼ ਮਲਹੋਤਰਾ ਸਮੇਤ ਕਈ ਵੱਡੇ ਸਿਤਾਰੇ ਸ਼ਾਮਲ ਹੋਏ।