ਆਮੇਰ ਦੇ ਕਿਲ੍ਹਾ ਤੋਂ ਲੈ ਕੇ ਗੋਲਡਨ ਟੈਂਪਲ ਤੱਕ ਇਨ੍ਹਾਂ ਫੇਮਸ ਥਾਂਵਾਂ 'ਤੇ ਹੋਈ ਵਧੇਰੀਆਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ
ਆਮੇਰ ਕਿਲ੍ਹਾ ਜੈਪੁਰ (ਰਾਜਸਥਾਨ) ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਬਾਲੀਵੁੱਡ ਫਿਲਮ ਬਾਜੀਰਾਓ ਮਸਤਾਨੀ ਦੀ ਸ਼ੂਟਿੰਗ ਇੱਥੇ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਥਾਂ ਦੀ ਵਰਤੋਂ ਕਈ ਹੋਰ ਫਿਲਮਾਂ ਦੀ ਸ਼ੂਟਿੰਗ ਲਈ ਵੀ ਕੀਤੀ ਗਈ ਹੈ।
Download ABP Live App and Watch All Latest Videos
View In Appਬਾਲੀਵੁੱਡ ਫਿਲਮ 'ਬਰਫੀ' ਦੀ ਸ਼ੂਟਿੰਗ ਦਾਰਜੀਲਿੰਗ 'ਚ ਕੀਤੀ ਗਈ ਹੈ। ਸੈਲਾਨੀ ਇਸ ਥਾਂ ਨੂੰ ਬਹੁਤ ਪਸੰਦ ਕਰਦੇ ਹਨ।
ਪੈਂਗੋਂਗ ਤਸੋ ਝੀਲ ਲੱਦਾਖ ਵਿੱਚ ਸਥਿਤ ਹੈ। ਫਿਲਮ '3 ਈਡੀਅਟਸ' ਦੀ ਸ਼ੂਟਿੰਗ ਇਸ ਖੂਬਸੂਰਤ ਝੀਲ ਦੇ ਕਿਨਾਰੇ ਕੀਤੀ ਗਈ ਸੀ। ਇਸ ਫਿਲਮ ਦੇ ਨਾਲ ਕਈ ਹੋਰ ਫਿਲਮਾਂ ਦੀ ਸ਼ੂਟਿੰਗ ਵੀ ਇੱਥੇ ਕੀਤੀ ਗਈ ਹੈ। ਇਨ੍ਹਾਂ ਫਿਲਮਾਂ ਦੀ ਸੂਚੀ ਵਿੱਚ ਜਬ ਤਕ ਹੈ ਜਾਨ, ਭਾਗ ਮਿਲਖਾ ਭਾਗ, ਲਕਸ਼ੈ, ਦਿਲ ਸੇ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਸ਼ਾਮਲ ਹਨ।
ਅਥੀਰਾਪਿੱਲੀ ਝਰਨਾ ਕੇਰਲ ਦਾ ਸਭ ਤੋਂ ਵੱਡਾ ਝਰਨਾ ਹੈ। ਹਰ ਸਾਲ ਵਿਸ਼ਵ ਭਰ ਤੋਂ ਸੈਲਾਨੀ ਇੱਥੇ ਆਉਂਦੇ ਹਨ। ਬਾਲੀਵੁੱਡ ਫਿਲਮ ਬਾਹੂਬਲੀ ਦੀ ਸ਼ੂਟਿੰਗ ਇਸੇ ਖੂਬਸੂਰਤ ਥਾਂ 'ਤੇ ਕੀਤੀ ਗਈ ਸੀ। ਫਿਲਮ ਦੇ ਜ਼ਿਆਦਾਤਰ ਸੀਨ ਇੱਥੇ ਸ਼ੂਟ ਕੀਤੇ ਗਏ ਸੀ। ਇਸ ਤੋਂ ਇਲਾਵਾ ਫਿਲਮ ਗੁਰੂ ਦੇ ਗਾਣੇ 'ਬਾਰਸੋ ਸੇ' ਦੀ ਸ਼ੂਟਿੰਗ ਵੀ ਇੱਥੇ ਕੀਤੀ ਗਈ ਸੀ।
ਊਟੀ ਦੀਆਂ ਖੂਬਸੂਰਤ ਘਾਟੀਆਂ ਬਾਲੀਵੁੱਡ ਦੀ ਕਾਮੇਡੀ ਫਿਲਮ 'ਗੋਲਮਾਲ ਅਗੇਨ' 'ਚ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਫਿਲਮਾਂ- ਸਾਜਨ, ਰਾਜ ਤੇ ਦਿਲ ਸੇ ਦੀ ਦੀ ਸ਼ੂਟਿੰਗ ਵੀ ਇੱਥੇ ਕੀਤੀ ਗਈ।
ਬਾਲੀਵੁੱਡ ਦੀ ਮਸ਼ਹੂਰ ਫਿਲਮ 'ਰਾਂਝਣਾ' ਦੀ ਸ਼ੂਟਿੰਗ ਬਨਾਰਸ 'ਚ ਕੀਤੀ ਗਈ ਹੈ। ਘਾਟ ਤੇ ਨਦੀਆਂ ਦੇ ਨਾਲ-ਨਾਲ ਸਥਾਨਕ ਰੀਤੀ ਰਿਵਾਜਾਂ ਨੂੰ ਵੀ ਇਸ ਫਿਲਮ ਵਿੱਚ ਦਰਸਾਇਆ ਗਿਆ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਪੀਕੂ' ਦੀ ਸ਼ੂਟਿੰਗ ਵੀ ਇੱਥੇ ਕੀਤੀ ਗਈ ਹੈ।
ਬਾਲੀਵੁੱਡ ਦੀਆਂ ਅਜਿਹੀਆਂ ਕਈ ਫਿਲਮਾਂ ਹਨ, ਜਿਨ੍ਹਾਂ ਦੀ ਸ਼ੂਟਿੰਗ ਦਿੱਲੀ ਦੇ ਮਸ਼ਹੂਰ ਥਾਵਾਂ 'ਤੇ ਕੀਤੀ ਜਾ ਚੁੱਕੀ ਹੈ। ਫਿਲਮ ‘ਰੰਗ ਦੇ ਬਸੰਤੀ’ ਵਿੱਚ ਵੀ ਦਿੱਲੀ ਦੀਆਂ ਕੁਝ ਥਾਵਾਂ ਨੂੰ ਖੂਬਸੂਰਤ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ 'ਪਹਾੜਗੰਜ' ਦੀ ਸ਼ੂਟਿੰਗ ਵੀ ਦਿੱਲੀ 'ਚ ਕਾਫੀ ਚਲੀ ਗਈ ਹੈ।