Harnaaz Sandhu latest pictures: ਹਰਨਾਜ਼ ਸੰਧੂ ਨੇ ਇੱਕ ਵਾਰ ਫਿਰ ਬਦਲਿਆ ਆਪਣਾ ਲੁੱਕ, ਥਾਈ ਸਲਿਟ ਡ੍ਰੈੱਸ 'ਚ ਨਜ਼ਰ ਆਈ ਗਲੈਮਰਸ
ਹਰਨਾਜ਼ ਸੁਪਰ ਇੰਟੈਲੀਜੈਂਟ ਹੋਣ ਦੇ ਨਾਲ-ਨਾਲ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਵਿੱਚੋਂ ਇੱਕ ਹੈ। ਕੁਝ ਸਮਾਂ ਪਹਿਲਾਂ ਹਰਨਾਜ਼ ਨੂੰ ਉਨ੍ਹਾਂ ਦੇ ਵਧੇ ਹੋਏ ਵਜ਼ਨ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਕਰਾਰਾ ਜਵਾਬ ਦੇ ਕੇ ਸਾਰਿਆਂ ਨੂੰ ਚੁੱਪ ਕਰਵਾ ਦਿੱਤਾ ਸੀ।
Download ABP Live App and Watch All Latest Videos
View In Appਹੁਣ ਹਰਨਾਜ਼ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਗੁਲਾਬੀ ਰੰਗ ਦੀ ਡ੍ਰੈੱਸ ਪਾਈ ਹੋਈ ਹੈ ਤੇ ਇਸ ਲੁੱਕ 'ਚ ਉਹ ਕਿਸੇ ਦੀਵਾ ਤੋਂ ਘੱਟ ਨਹੀਂ ਲੱਗ ਰਹੀ।
ਮਿਸ ਯੂਨੀਅਨ ਹਰਨਾਜ਼ ਕੌਰ ਸੰਧੂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦਾ ਬਦਲਿਆ ਹੋਇਆ ਰੂਪ ਨਜ਼ਰ ਆ ਰਿਹਾ ਹੈ।
ਤਸਵੀਰਾਂ 'ਚ ਹਰਨਾਜ਼ ਹਰਨਾਜ਼ ਕੌਰ ਸੰਧੂ ਗੁਲਾਬੀ ਰੰਗ ਦੀ ਥਾਈ ਹਾਈ ਸਲਿਟ ਡਰੈੱਸ 'ਚ ਨਜ਼ਰ ਆ ਰਹੀ ਹੈ।
ਫੈਨਜ਼ ਹਰਨਾਜ਼ ਦੀਆਂ ਖੂਬਸੂਰਤ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਹਰਨਾਜ਼ ਨੇ ਨਿਊਡ ਗਲੋਸੀ ਲਿਪਸਟਿਕ, ਕਾਜਲ, ਮਸਕਾਰਾ, ਬਲੱਸ਼ਰ ਅਤੇ ਹਾਈਲਾਈਟਰ ਨਾਲ ਆਪਣੀ ਗਲੈਮਰਸ ਲੁੱਕ ਨੂੰ ਕੰਪਲੀਟ ਕੀਤਾ।
ਕੁਝ ਤਸਵੀਰਾਂ 'ਚ ਹਰਨਾਜ਼ ਖੜ੍ਹੀ ਹੋ ਕੇ ਪੋਜ਼ ਦੇ ਰਹੀ ਹੈ ਤਾਂ ਕੁਝ ਤਸਵੀਰਾਂ 'ਚ ਉਹ ਬੈਠ ਕੇ ਪੋਜ਼ ਦੇ ਰਹੀ ਹੈ।
ਹਰਨਾਜ਼ ਕੌਰ ਸੰਧੂ ਨੂੰ ਇੰਸਟਾਗ੍ਰਾਮ 'ਤੇ 4 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ, ਜਿਨ੍ਹਾਂ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਰਨਾਜ਼ ਦਾ ਨਵਾਂ ਲੁੱਕ ਉਸ ਨੂੰ ਕਾਫੀ ਸੂਟ ਕਰ ਰਿਹਾ ਹੈ। 3 ਮਾਰਚ 2000 ਨੂੰ ਜਨਮੀ ਹਰਨਾਜ਼ ਸੰਧੂ ਸਿਰਫ 2 ਮਹੀਨੇ ਦੀ ਸੀ ਜਦੋਂ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।