ਮੌਨੀ ਰਾਏ ਨੇ ਕੀਤਾ ਜ਼ਬਰਦਸਤ ਟ੍ਰਾਂਸਫਰਮੇਸ਼ਨ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ
ਐਕਟਰਸ ਮੌਨੀ ਰਾਏ ਨੇ ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਥਾਂ ਆਪਣਾ ਸਿੱਕਾ ਸਿੱਕਾ ਜਮਾਇਆ ਹੈ। ਮੌਨੀ ਦੀ ਖੂਬਸੂਰਤੀ ਤੋਂ ਲੈ ਕੇ ਉਸ ਦੀਆਂ ਅਦਾਵਾਂ ਤੇ ਫਿਗਰ ਦੇ ਲੋਕ ਫੈਨ ਹਨ। ਹਾਲਾਂਕਿ ਮੌਨੀ ਹਮੇਸ਼ਾਂ ਇਸ ਤਰ੍ਹਾਂ ਨਹੀਂ ਸੀ, ਪਰ ਉਸ ਨੇ ਸਖ਼ਤ ਮਿਹਨਤ ਕਰਕੇ ਆਪਣੇ ਆਪ ਨੂੰ ਫਿੱਟ ਬਣਾਇਆ ਹੈ। ਵੇਖੋ ਉਸ ਦੇ ਟ੍ਰਾਂਸਫਰਨੇਸਨ ਦੀਆਂ ਕੁਝ ਤਸਵੀਰਾਂ:-
Download ABP Live App and Watch All Latest Videos
View In Appਮੌਨੀ ਨੇ ਹੌਰਰ ਟੀਵੀ ਸ਼ੋਅ 'ਕੋਈ ਹੈ' ਸਮੇਤ ਕਈ ਸੀਰੀਅਲਾਂ 'ਚ ਕਮਾਲ ਦਾ ਕੰਮ ਕੀਤਾ ਹੈ। ਹਾਲਾਂਕਿ, ਉਸਦੇ ਕਰੀਅਰ ਦੀ ਪਹਿਲੀ ਕਾਮਯਾਬੀ ਟੈਲੀਵਿਜ਼ਨ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੁ ਥੀ' ਤੋਂ ਮਿਲੀ।
ਆਪਣੇ ਚਮਕਦੇ ਟੈਲੀਵਿਜ਼ਨ ਕੈਰੀਅਰ ਵਿਚਕਾਰ ਮੌਨੀ ਨੇ ਬਾਲੀਵੁੱਡ ਦਾ ਰੁਖ ਵੀ ਕੀਤਾ ਅਤੇ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ ਸਿਲਵਰ ਸਕ੍ਰੀਨ 'ਤੇ ਵੱਡਾ ਬ੍ਰੈਕ ਲਿਆ। ਇਸ ਫਿਲਮ ਤੋਂ ਮੌਨੀ ਨੇ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ।
ਮੌਨੀ ਰਾਏ ਦੀ ਫੈਨ ਫਾਲੋਇੰਗ ਸਭ ਤੋਂ ਵੱਧ ਟੈਲੀਵਿਜ਼ਨ ਸੀਰੀਅਲ ਨਾਗਿਨ ਤੋਂ ਹੋਈ ਸੀ। ਇਸ ਸੀਰੀਅਲ ਤੋਂ ਪ੍ਰਸ਼ੰਸਕਾਂ ਨੇ ਉਸ ਨੂੰ ਨਾਗਿਨ ਕਹੀ ਕੇ ਹੀ ਸੱਦਨਾ ਸ਼ੁਰੂ ਕਰ ਦਿੱਤਾ।
28 ਸਤੰਬਰ 1985 ਨੂੰ ਜਨਮੀ ਮੌਨੀ ਰਾਏ ਬੰਗਾਲ ਦੀ ਵਸਨੀਕ ਹੈ। ਮੌਨੀ ਦੇ ਪਰਿਵਾਰ ਵਿੱਚ ਉਸ ਦੀ ਮਾਂ ਮੁਕਤੀ, ਪਿਤਾ ਅਨਿਲ, ਭਰਾ ਮੁਖਰ ਵੀ ਸ਼ਾਮਲ ਹਨ।
ਮੌਨੀ ਰਾਏ ਦਾ ਐਕਟਿੰਗ ਨਾਲ ਪੁਰਾਣਾ ਰਿਸ਼ਤਾ ਹੈ। ਦਰਅਸਲ, ਉਸ ਦੇ ਦਾਦਾ ਸ਼ੇਖਰ ਚੰਦਰ ਰਾਏ ਜਾਟਰਾ ਥੀਏਟਰ ਕਲਾਕਾਰ ਸੀ। ਇਸ ਦੇ ਨਾਲ ਹੀ ਉਸ ਦੀ ਮਾਂ ਮੁਕਤ ਵੀ ਥੀਏਟਰ ਕਲਾਕਾਰ ਰਹੀ ਹੈ।
ਮੌਨੀ ਨੇ ਸੀਰੀਅਲ ‘ਸਾਸ ਭੀ ਕਭੀ ਬਹੁ ਥੀ’ ਵਿੱਚ ਕ੍ਰਿਸ਼ਣਾਤੁਲਸੀ ਦਾ ਕਿਰਦਾਰ ਨਿਭਾਇਆ ਸੀ।
ਮੌਨੀ ਰਾਏ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਬੰਗਾਲ ਤੋਂ ਕੀਤੀ ਜਿਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਲਈ ਦਿੱਲੀ ਆਈ ਸੀ।
ਮੌਨੀ ਕਾਲਜ ਦੇ ਦਿਨਾਂ ਵਿਚ ਇੱਕ ਸ਼ਾਨਦਾਰ ਡਾਂਸਰ ਹੁੰਦੀ ਸੀ। ਇੰਨਾ ਹੀ ਨਹੀਂ, ਦਿੱਲੀ ਵਿਚ ਪੜ੍ਹਦਿਆਂ ਮੌਨੀ ਰਾਏ ਵੀ ਇੱਕ ਮਹਾਨ ਕੋਰਿਓਗ੍ਰਾਫਰ ਬਣ ਗਈ ਸੀ।
ਹਾਲਾਂਕਿ, ਉਸਨੇ ਆਪਣਾ ਕੋਰਸ ਅੱਧ ਵਿਚਕਾਰ ਛੱਡ ਮੁੰਬਈ ਆਉਣ ਦਾ ਫੈਸਲਾ ਕੀਤਾ ਅਤੇ ਦੁਬਾਰਾ ਮੁੜ ਕੇ ਕਦੇ ਨਹੀਂ ਵੇਖਿਆ।
ਮੌਨੀ ਰਾਏ ਦੇ ਟ੍ਰਾਂਸਫਰਮੈਸ਼ਨ ਨੂੰ ਵੇਖ ਕੇ ਇਹ ਸਪੱਸ਼ਟ ਹੈ ਕਿ ਉਸਨੇ ਆਪਣੀ ਪੂਰੀ ਲੁੱਕ ਅਤੇ ਸਰੀਰ ਦੇ ਢਾਂਚੇ ਨੂੰ ਵਰਕਆਊਟ, ਡਾਈਟ ਅਤੇ ਸਰਜਰੀ ਦੀ ਮਦਦ ਨਾਲ ਬਦਲਿਆ।
ਮੌਨੀ ਰਾਏ ਦੇ ਲੁੱਕ 'ਚ ਕਈ ਨਵੇਂ ਬਦਲਾਅ ਆਏ। ਉਸ ਦੀਆਂ ਅੱਖਾਂ ਤੋਂ ਲੈ ਕੇ ਉਸਦੇ ਬੁੱਲ੍ਹਾਂ ਦੇ ਆਕਾਰ ਵਿਚ ਬਹੁਤ ਕੁਝ ਬਦਲ ਗਿਆ ਹੈ।
ਫਿਲਮ 'ਭਾਰਤ' ਦੇ ਪ੍ਰੀਮੀਅਰ 'ਚ ਨਜ਼ਰ ਆਈ ਮੌਨੀ ਰਾਏ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ ਪਲਾਸਟਿਕ ਸਰਜਰੀ ਲਈ ਟਰੋਲ ਵੀ ਕੀਤਾ ਸੀ। ਮੌਨੀ ਰਾਏ ਨੇ ਸਿਰਫ ਆਪਣਾ ਚਿਹਰਾ ਹੀ ਨਹੀਂ ਬਲਕਿ ਉਸ ਦਾ ਸਰੀਰ ਵੀ ਚੇਂਜ ਕੀਤਾ ਹੈ। ਮੌਨੀ ਰਾਏ ਨੇ ਤੰਦਰੁਸਤੀ 'ਤੇ ਧਿਆਨ ਦਿੱਤਾ ਤੇ ਉਹ ਹੁਣ ਬਹੁਤ ਬਦਲ ਗਈ ਹੈ।