Mouni Roy: ਫਿਸ਼ਟੇਲ ਗਾਊਨ 'ਚ ਮੌਨੀ ਰਾਏ ਨੇ ਦਿੱਤਾ ਕਿਲਰ ਪੋਜ਼, ਦਿਖਾਇਆ ਸਿਜ਼ਲਿੰਗ ਲੁੱਕ
ਅਦਾਕਾਰਾ ਮੌਨੀ ਰਾਏ ਆਪਣੀ ਐਕਟਿੰਗ ਤੋਂ ਜ਼ਿਆਦਾ ਗਲੈਮਰਸ ਅਤੇ ਹੌਟ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਬੋਲਡਨੈੱਸ ਦੇ ਮਾਮਲੇ 'ਚ ਵੀ ਉਹ ਕਿਸੇ ਵੀ ਅਭਿਨੇਤਰੀ ਨੂੰ ਸਖਤ ਟੱਕਰ ਦੇ ਸਕਦੀ ਹੈ।
Download ABP Live App and Watch All Latest Videos
View In Appਮੌਨੀ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਹੁਣ ਉਸ ਨੇ ਇੰਸਟਾਗ੍ਰਾਮ 'ਤੇ ਇੱਕ ਨਵਾਂ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦਾ ਸਿਜ਼ਲਿੰਗ ਅੰਦਾਜ਼ ਦਿਖਾਈ ਦੇ ਰਿਹਾ ਹੈ।
ਇਨ੍ਹਾਂ ਤਸਵੀਰਾਂ ਵਿੱਚ ਮੌਨੀ ਰਾਏ ਨੇ ਇੱਕ ਲਾਲ ਰੰਗ ਦਾ ਡੀਪਨੇਕ ਫਿਸ਼ਟੇਲ ਗਾਊਨ ਪਾਇਆ ਹੋਇਆ ਹੈ।
ਮੌਨੀ ਨੇ ਆਪਣੇ ਹੀ ਘਰ ਦੇ ਅੰਦਰ ਇਸ ਲੁੱਕ ਨੂੰ ਫਲਾਂਟ ਕਰਦੇ ਹੋਏ ਕਿਲਰ ਪੋਜ਼ ਦਿੱਤੇ ਹਨ। ਮੌਨੀ ਨੇ ਸਟਲ ਬੇਸ ਨਾਲ ਪਿੰਕ ਚੀਕਸ, ਨਿਊਡ ਲਿਪਸ ਤੇ ਸਮੋਕੀ ਆਈ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਨਾਲ ਉਸ ਨੇ ਆਪਣੇ ਵਾਲਾਂ ਨੂੰ ਵੇਵੀ ਟੱਚ ਦੇ ਕੇ ਖੁੱਲ੍ਹਾ ਰੱਖਿਆ ਹੈ।
ਇਨ੍ਹਾਂ ਤਸਵੀਰਾਂ 'ਚ ਉਸ ਦੇ ਸਟਾਈਲਿਸ਼ ਅਵਤਾਰ ਨੂੰ ਦੇਖ ਫੈਨਜ਼ ਦੀਵਾਨਾ ਹੋ ਗਏ ਹਨ। ਅਭਿਨੇਤਰੀ ਕੈਮਰੇ ਦੇ ਸਾਹਮਣੇ ਕਿਲਰ ਪੋਜ਼ ਦਿੰਦੀ ਹੋਈ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।
ਬਾਲੀਵੁੱਡ ਅਭਿਨੇਤਰੀ ਮੌਨੀ ਰਾਏ ਹਮੇਸ਼ਾ ਹੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ 'ਚ ਲਾਈਮਲਾਈਟ ਵਿੱਚ ਰਹਿੰਦੀ ਹੈ।
ਜਦੋਂ ਵੀ ਅਭਿਨੇਤਰੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੇ ਹਰ ਲੁੱਕ 'ਤੇ ਦਿਲ ਹਾਰ ਜਾਂਦੇ ਹਨ।
ਵਰਕ ਫਰੰਟ ਦੀ ਗੱਲ ਕਈਏ ਤਾਂ ਫਿਲਹਾਲ ਮੌਨੀ 'ਦਿ ਵਰਜਿਨ ਟ੍ਰੀ' ਦੇ ਟਾਈਟਲ ਨਾਲ ਬਣ ਰਹੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ।