Mouni Roy: ਘਾਘਰਾ ਚੋਲੀ ਪਾ ਕੇ ਮੌਨੀ ਰਾਏ ਨੇ ਦਿਖਾਇਆ ਆਪਣਾ ਜਲਵਾ, ਤਸਵੀਰਾਂ 'ਚ ਨਜ਼ਰ ਆਇਆ ਅਦਾਕਾਰਾ ਦਾ ਕਿਲਰ ਅੰਦਾਜ਼
ਹਾਲ ਹੀ 'ਚ ਅਦਾਕਾਰਾ ਮੌਨੀ ਰਾਏ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਦੇਸੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। ਪਿੰਡ ਦੀ ਖੂਬਸੂਰਤ ਕੁੜੀ ਦੀ ਤਰ੍ਹਾਂ ਦਿਖਣ ਵਾਲੀ ਮੌਨੀ ਰਾਏ ਨੇ ਇੱਕ ਵਾਰ ਫਿਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
Download ABP Live App and Watch All Latest Videos
View In Appਟੀਵੀ ਅਦਾਕਾਰਾ ਮੌਨੀ ਰਾਏ ਅੱਜਕੱਲ੍ਹ ਆਪਣੇ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਤੋਂ ਨਹੀਂ ਰੁਕ ਰਹੀ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੀ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ।
ਹਾਲ ਹੀ 'ਚ ਅਭਿਨੇਤਰੀ ਮੌਨੀ ਰਾਏ ਨੇ ਇੱਕ ਵਾਰ ਫਿਰ ਆਪਣੇ ਲੇਟੈਸਟ ਦੇਸੀ ਲੁੱਕ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਆਪਣੀ ਬਰੇਡ 'ਚ ਫੁੱਲ-ਪਰਾਂਦਾ ਲਟਕਾਏ, ਘੱਗਰਾ-ਚੋਲੀ ਪਹਿਨ ਕੇ ਖੂਬਸੂਰਤ ਅਦਾ ਦਿਖਾਉਂਦੀ ਨਜ਼ਰ ਆ ਰਹੀ ਹੈ। ਨਵੀਆਂ ਤਸਵੀਰਾਂ 'ਚ ਮੌਨੀ ਨੇ ਪਿੰਡ ਦੀ ਕੁੜੀ ਬਣ ਕੇ ਦਿਲ ਜਿੱਤ ਲਿਆ ਹੈ।
ਅਭਿਨੇਤਰੀ ਮੌਨੀ ਭੂਰੇ ਰੰਗ ਦਾ ਘੱਗਰਾ ਚੋਲੀ ਪਹਿਨ ਕੇ ਬੇੱਹਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
ਹਾਲਾਂਕਿ ਆਪਣੇ ਲੇਟੈਸਟ ਲੁੱਕ ਨੂੰ ਪੂਰਾ ਕਰਨ ਲਈ ਅਭਿਨੇਤਰੀ ਮੌਨੀ ਰਾਏ ਨੇ ਗਲੇ ਵਿੱਚ ਹਾਰ ਅਤੇ ਹਲਕਾ ਮੇਕਅੱਪ ਕੀਤਾ ਹੈ। ਅਭਿਨੇਤਰੀ ਮੌਨੀ ਰਾਏ ਕਦੇ ਬਿਕਨੀ 'ਚ ਤਾਂ ਕਦੇ ਪਰੰਪਰਾਗਤ 'ਚ ਆਪਣਾ ਜਲਵਾ ਬਿਖੇਰਦੀ ਰਹਿੰਦੀ ਹੈ।
ਮੌਨੀ ਰਾਏ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਇਨ੍ਹੀਂ ਦਿਨੀਂ 'ਦਿ ਵਰਜਿਨ ਟ੍ਰੀ' ਨਾਮ ਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।