Mouni Roy ਨੇ ਥਾਈ-ਹਾਈ ਸਲਿਟ ਗਾਊਨ 'ਚ ਦਿੱਤੇ ਇਕ ਤੋਂ ਵੱਧ ਕੇ ਇਕ ਪੋਜ਼
Mouni Roy Photos : ਅਭਿਨੇਤਰੀ ਮੌਨੀ ਰਾਏ ਇੱਕ ਫੈਸ਼ਨ ਕੁਈਨ ਹੈ। ਇਕ ਵਾਰ ਫਿਰ ਉਸ ਨੇ ਆਪਣੇ ਗਲੈਮਰਸ ਲੁੱਕ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ। ਵੇਖੋ ਉਸ ਦੀਆਂ ਤਾਜ਼ਾ ਤਸਵੀਰਾਂ।
Download ABP Live App and Watch All Latest Videos
View In Appਟੀਵੀ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਅੱਜ ਕੱਲ੍ਹ ਇੱਕ ਜਾਣਿਆ-ਪਛਾਣਿਆ ਨਾਂ ਹੈ।
'ਕਿਉਂਕੀ ਸਾਸ ਭੀ ਕਭੀ ਬਹੂ ਥੀ' 'ਚ ਸਿੱਧੀ -ਸਾਧੀ ਮੌਨੀ ਰਾਏ ਹੁਣ ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ।
ਮੌਨੀ ਰਾਏ ਭਾਵੇਂ ਸਾੜ੍ਹੀ ਪਹਿਨੇ ਜਾਂ ਵੈਸਟਰਨ ਡਰੈੱਸ , ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਟਾਈਲ ਕਰਦੀ ਹੈ, ਉਸ ਦਾ ਖੂਬਸੂਰਤ ਲੁੱਕ ਚਰਚਾ 'ਚ ਆਉਂਦਾ ਹੈ।
ਮੌਨੀ ਰਾਏ ਦੀਆਂ ਤਾਜ਼ਾ ਤਸਵੀਰਾਂ ਨੇ ਫ਼ੈਨਜ ਦੇ ਦਿਲਾਂ 'ਤੇ ਜਾਦੂ ਕਰ ਦਿੱਤਾ ਹੈ। ਉਸ ਦੇ ਕਾਤਲਾਨਾ ਲੁੱਕ ਤੋਂ ਉਸ ਦੇ ਫ਼ੈਨਜ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।
ਮੌਨੀ ਰਾਏ ਬਲੈਕ-ਸਿਲਵਰ ਸਟ੍ਰਾਈਪ ਵਾਲੀ ਲੰਬੀ ਥਾਈ-ਹਾਈ ਸਲਿਟ ਡਰੈੱਸ 'ਚ ਕਹਿਰ ਢਾਹ ਰਹੀ ਹੈ।
ਮੌਨੀ ਰਾਏ ਨੇ ਆਪਣੇ ਵਾਲਾਂ ਨੂੰ ਖੋਲ ਕੇ ਆਪਣਾ ਚਾਰਮ ਚਲਾਇਆ ਹੈ। ਉਸ ਨੇ ਆਪਣਾ ਮੇਕਅੱਪ ਘੱਟ ਤੋਂ ਘੱਟ ਰੱਖਿਆ ਹੈ। ਉਸ ਦੀਆਂ ਹਰਕਤਾਂ ਫ਼ੈਨਜ ਨੂੰ ਦੀਵਾਨਾ ਬਣਾਉਣ ਲਈ ਕਾਫੀ ਹਨ।
ਇਨ੍ਹਾਂ ਹੌਟ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੇ ਦਿਲ ਦਾ ਆਕਾਰ ਅਤੇ ਤੁਹਾਡੇ ਕਿਰਦਾਰ ਦੀ ਤਾਕਤ 'ਚ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ।
ਫਿਲਮ 'ਗੋਲਡ' ਤੋਂ ਬਾਅਦ ਹੁਣ ਮੌਨੀ ਰਾਏ 'ਬ੍ਰਹਮਾਸਤਰ' 'ਚ ਨੈਗੇਟਿਵ ਰੋਲ 'ਚ ਨਜ਼ਰ ਆਵੇਗੀ। ਇਹ ਫਿਲਮ 9 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।