Mouni Roy Honeymoon: ਬਰਫੀਲੇ ਪਹਾੜਾਂ 'ਚ ਮੈਗੀ ਦਾ ਮਜ਼ਾ ਲੈ ਰਹੀ ਮੌਨੀ ਰਾਏ, ਵੇਖੋ ਅਦਾਕਾਰਾ ਦੇ ਹਨੀਮੂਨ ਦੀਆਂ ਤਸਵੀਰਾਂ
ਬਰਫੀਲੇ ਪਹਾੜਾਂ 'ਚ ਗਰਮਾ-ਗਰਮ ਮੈਗੀ ਖਾਣ ਨੂੰ ਮਿਲ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਦੇਖੋ ਆਪਣੇ ਹਨੀਮੂਨ 'ਤੇ ਪਹੁੰਚੀ ਮੌਨੀ (Mouni Roy) ਕਿਵੇਂ ਸੁਆਦੀ ਮੈਗੀ ਦਾ ਆਨੰਦ ਲੈ ਰਹੀ ਹੈ।
Download ABP Live App and Watch All Latest Videos
View In Appਮੌਨੀ ਰਾਏ ਅਸਮਾਨ ਵੱਲ ਦੇਖਦੇ ਹੋਏ ਚੀਕਦੀ ਨਜ਼ਰ ਆ ਰਹੀ ਹੈ, ਜਦੋਂ ਕਿ ਪਤੀ ਸੂਰਜ ਨੰਬਿਆਰ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਕਲਿੱਕ ਕਰ ਰਹੇ ਹਨ।
ਮੌਨੀ ਰਾਏ ਤੇ ਸੂਰਜ ਨਾਂਬਿਆਰ ਆਪਣੇ ਹਨੀਮੂਨ ਲਈ ਕਸ਼ਮੀਰ ਪਹੁੰਚੇ ਹਨ ਤੇ ਉਨ੍ਹਾਂ ਦੇ ਆਲੇ-ਦੁਆਲੇ ਦਾ ਇਹ ਨਜ਼ਾਰਾ ਦੇਖਣ ਯੋਗ ਹੈ।
ਪੇਟ ਪੂਜਾ ਕਰਦੇ ਹੋਏ ਮੌਨੀ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਭੁੱਖ ਮਿਟਾਉਣ ਲਈ ਮੌਨੀ ਪਹਾੜਾਂ 'ਚ ਬੈਠ ਕੇ ਮੈਗੀ ਖਾ ਰਹੀ ਹੈ।
ਠੰਢ 'ਚ ਠਰਦੀ ਹੋਈ ਮੌਨੀ ਇਸ ਤਸਵੀਰ 'ਚ ਕਾਫੀ ਪਿਆਰੀ ਤੇ ਕਿਊਟ ਲੱਗ ਰਹੀ ਹੈ। ਪੀਲੀ ਜੈਕਟ ਨਾਲ ਮੇਲ ਖਾਂਦੀ ਉਸ ਦੀ ਪੀਲੀ ਕੈਪ ਇਸ ਠੰਡ ਵਿੱਚ ਉਸ ਦਾ ਸਾਥੀ ਬਣੀ ਹੋਈ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ ਹੈ- ਨਾਨ ਸਟਾਪ ਬਰਫਬਾਰੀ, ਨਾਲ ਹੀ ਪਹਾੜਾਂ 'ਤੇ ਮੈਗੀ ਮੈਗੀ ਮੈਗੀ...
ਤਸਵੀਰ 'ਚ ਮੌਨੀ ਨੂੰ ਨਵੀਂ ਜ਼ਿੰਦਗੀ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਵੈਸੇ ਵੀ ਪ੍ਰਸ਼ੰਸਕ ਇਨ੍ਹੀਂ ਦਿਨੀਂ ਉਨ੍ਹਾਂ ਦੇ ਵਿਆਹ ਤੇ ਉਸ ਤੋਂ ਬਾਅਦ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਆਲੀਆ ਭੱਟ ਤੇ ਰਣਬੀਰ ਕਪੂਰ ਵੀ ਹੋਣਗੇ।