ਮੌਨੀ ਰਾਏ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਡਿਜ਼ਾਈਨਰ ਲਹਿੰਗਾ, ਬੰਗਾਲੀ ਵਿਆਹ ਹੁੰਦੇ ਹੀ ਪਤੀ ਨੂੰ ਲਾਇਆ ਗਲੇ
ਟੀਵੀ ਦੀ ਨਾਗੀਨ ਮੌਨੀ ਰਾਏ ਨੇ ਬੀਤੇ ਦਿਨ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਸੱਤ ਫੇਰੇ ਲਏ। ਬੀਤੇ ਦਿਨ ਮੌਨੀ ਰਾਏ ਨੇ ਮਲਿਆਲੀ ਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੌਨੀ ਰਾਏ ਨੂੰ ਇੱਕ ਦਿਨ ਵਿੱਚ ਦੋ ਵਾਰ ਦੁਲਹਨ ਬਣਨ ਦਾ ਮੌਕਾ ਮਿਲਿਆ ਹੈ। ਮੌਨੀ ਰਾਏ ਦੇ ਬ੍ਰਾਈਡਲ ਲੁੱਕ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਮੌਨੀ ਰਾਏ ਦੇ ਬੰਗਾਲੀ ਵਿਆਹ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ 'ਚ ਲਾਲ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਸੀ ਜਿਸ ਨਾਲ ਮੌਨੀ ਰਾਏ ਨੇ ਮੈਚਿੰਗ ਗਹਿਣੇ ਪਹਿਨੇ।
ਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ ਲਈ ਸਬਿਆਸਾਚੀ ਲਹਿੰਗਾ ਪਾਇਆ ਸੀ। ਮੌਨੀ ਰਾਏ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਦੀਪਿਕਾ ਪਾਦੁਕੋਣ ਦਾ ਬ੍ਰਾਈਡਲ ਲੁੱਕ ਯਾਦ ਆ ਰਿਹਾ ਹੈ।
ਮੌਨੀ ਰਾਏ ਨੇ ਆਪਣੇ ਵਿਆਹ ਵਿੱਚ 2 ਓਰੇਂਗੇਂਜਾ ਦੁਪੱਟੇ ਪਾਏ ਸੀ। ਮੌਨੀ ਰਾਏ ਨੇ ਆਪਣੇ ਇੱਕ ਦੁਪੱਟੇ 'ਤੇ ਆਯੁਸ਼ਮਤੀ ਭਾਵ੍ਹ: ਲਿਖਵਾਇਆ ਹੋਇਆ ਹੈ।
ਮੌਨੀ ਰਾਏ ਨੇ ਇੱਕ ਆਮ ਬੰਗਾਲੀ ਦੁਲਹਨ ਵਾਂਗ ਆਪਣੇ ਸਿਰ 'ਤੇ ਬੰਗਾਲੀ ਤਾਜ ਨਹੀਂ ਪਾਇਆ। ਹਾਲਾਂਕਿ ਇਸ ਲੁੱਕ 'ਚ ਵੀ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ।
ਵਿਆਹ ਤੋਂ ਬਾਅਦ ਮੌਨੀ ਰਾਏ ਆਪਣੇ ਪਤੀ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਤਸਵੀਰ ਵਿੱਚ ਮੌਨੀ ਰਾਏ ਅਤੇ ਸੂਰਜ ਇੱਕ ਪਰਫੈਕਟ ਜੋੜੇ ਵਾਂਗ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।