Amitabh Bachchan ਤੋਂ ਲੈ ਕੇ Akshay Kumar ਤੱਕ, ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਤੋਂ ਹੈ ਮੁੰਬਈ 'ਚ ਕਰੋੜਾਂ ਦੇ ਬੰਗਲੇ, ਜਾਣੋ ਕੀਮਤ
ਜੌਨ ਅਬ੍ਰਾਹਮ ਬੈਂਡਸਟੈਂਡ ਨੇੜੇ ਬਾਂਦਰਾ ਵਿੱਚ ਇੱਕ ਡੁਪਲੈਕਸ ਵਿੱਚ ਰਹਿੰਦਾ ਹੈ। ਇਸ ਖੂਬਸੂਰਤ ਘਰ ਨੂੰ ਜੌਨ ਦੇ ਪਿਤਾ ਅਤੇ ਭਰਾ ਨੇ ਡਿਜ਼ਾਈਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੀਮਤ 75 ਕਰੋੜ ਰੁਪਏ ਹੈ।
Download ABP Live App and Watch All Latest Videos
View In Appਸੁਪਰਸਟਾਰ ਸ਼ਾਹਰੁਖ ਖਾਨ ਦਾ ਘਰ ਮੁੰਬਈ ਦੇ ਸਭ ਤੋਂ ਮਹਿੰਗੇ ਘਰਾਂ ਦੀ ਸੂਚੀ ਵਿੱਚ ਆਉਂਦਾ ਹੈ। ਉਹਨਾਂ ਦਾ ਬਾਂਦਰਾ ਵਿੱਚ ਮੰਨਤ ਨਾਮ ਦਾ ਇੱਕ ਸੁੰਦਰ ਸਮੁੰਦਰੀ ਫਰੰਟ ਘਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੀਮਤ 200 ਕਰੋੜ ਰੁਪਏ ਹੈ।
ਬਾਲੀਵੁੱਡ ਦੀ ਪਿਆਰੀ ਜੋੜੀ ਅਜੇ ਦੇਵਗਨ ਅਤੇ ਕਾਜੋਲ ਦਾ ਜੁਹੂ ਵਿੱਚ ਇੱਕ ਵੱਡਾ ਬੰਗਲਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਬੰਗਲੇ ਦੀ ਕੀਮਤ 60 ਕਰੋੜ ਰੁਪਏ ਹੈ। ਉਨ੍ਹਾਂ ਦੇ ਬੰਗਲੇ ਦਾ ਨਾਂ ਸ਼ਕਤੀ ਹੈ।
ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਰਿਤਿਕ ਰੋਸ਼ਨ ਨੇ ਇਸ ਘਰ ਲਈ 100 ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਨੂੰ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਆਸ਼ੀਸ਼ ਸ਼ਾਹ ਨੇ ਸਜਾਇਆ ਹੈ। ਇਹ ਘਰ ਨੌਟੀਕਲ ਥੀਮ 'ਤੇ ਆਧਾਰਿਤ ਹੈ।
ਅਕਸ਼ੈ ਕੁਮਾਰ ਦਾ ਘਰ ਪ੍ਰਾਈਮ ਬੀਚ ਬਿਲਡਿੰਗ 'ਚ ਹੈ। ਉਨ੍ਹਾਂ ਦੇ ਘਰ ਤੋਂ ਅਰਬ ਸਾਗਰ ਦਾ ਨਜ਼ਾਰਾ ਵੀ ਨਜ਼ਰ ਆਉਂਦਾ ਹੈ ਅਤੇ ਉਨ੍ਹਾਂ ਦੇ ਇਸ ਖੂਬਸੂਰਤ ਘਰ ਦੀ ਕੀਮਤ ਕਰੀਬ 80 ਕਰੋੜ ਹੈ, ਜਿਸ ਨੂੰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਡਿਜ਼ਾਈਨ ਕੀਤਾ ਹੈ।
ਸੁਪਰਸਟਾਰ ਅਮਿਤਾਭ ਬੱਚਨ ਦੇ ਮੁੰਬਈ ਵਿੱਚ ਪੰਜ ਘਰ ਹਨ, ਪਰ ਉਹ ਜਲਸਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ, ਜਿਸ ਦੀ ਕੀਮਤ 112 ਕਰੋੜ ਰੁਪਏ ਦੱਸੀ ਜਾਂਦੀ ਹੈ।