'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ 'ਤੇ ਪਹਿਲੇ ਦਿਨ ਨੌਰਾ ਫਤੇਹੀ ਨੇ ਬਿਖੇਰਿਆ ਗਲੈਮਰ ਦਾ ਜਲਵਾ, ਤਸਵੀਰਾਂ ਵਾਇਰਲ
ਡਾਂਸ ਦੀਵਾਨੇ ਜੂਨੀਅਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਇਸ ਲਈ ਸ਼ੋਅ ਦੇ ਸੈੱਟ ਤੋਂ ਸ਼ੋਅ ਦੇ ਸਭ ਤੋਂ ਗਲੈਮਰਸ ਜੱਜ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਬਤੌਰ ਗੈਸਟ ਬਣ ਰਿਐਲਿਟੀ ਸ਼ੋਅ ਦੀ ਟੀਆਰਪੀ ਵਧਾਉਣ ਵਾਲੀ ਨੌਰਾ ਦੇ ਹੱਥ ਡਾਂਸ ਦੀਵਾਨੇ ਜੱਜ ਦੀ ਕੁਰਸੀ ਲੱਗ ਚੁੱਕੀ ਹੈ।
ਸ਼ੂਟਿੰਗ ਦੇ ਪਹਿਲੇ ਦਿਨ ਨੋਰਾ ਫਤੇਹੀ ਗ੍ਰੀਨ ਸ਼ਿਮਰੀ ਡਰੈੱਸ ਪਹਿਨ ਕੇ ਆਪਣੀਆਂ ਅਦਾਵਾਂ ਦਾ ਬੇਖੌਫ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ।
ਖੁੱਲ੍ਹੇ ਵਾਲਾਂ ਨਾਲ ਛੋਟੀ -ਛੋਟੀ ਏਅਰਿੰਗ ਅਤੇ ਗ੍ਰੀਨ ਡਰੈੱਸ 'ਤੇ ਵਾਈਟ ਹੀਲਸ ਨੋਰਾ ਦੇ ਲੁੱਕ ਨੂੰ ਕੰਪਲੀਟ ਕਰ ਰਹੇ ਹਨ।
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੀਆਂ ਨਜ਼ਰਾਂ ਉਸ ਤੋਂ ਹਟ ਨਹੀਂ ਰਹੀ। ਉਨ੍ਹਾਂ ਦਾ ਇਹ ਜ਼ਬਰਦਸਤ ਅੰਦਾਜ਼ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰ ਰਿਹਾ ਹੈ।
ਮੀਡੀਆ ਕੈਮਰਿਆਂ ਦੇ ਸਾਹਮਣੇ ਪੋਜ਼ ਦਿੰਦੀ ਨੋਰਾ ਕਦੇ ਵਾਲ ਸਵਾਰਤੀ ਨਜ਼ਰ ਆਈ, ਤਾਂ ਕਦੇ ਉਹ ਆਪਣੇ ਸਟਾਈਲਿੰਗ ਅੰਦਾਜ਼ ਦਿਖਾਉਂਦੀ ਨਜ਼ਰ ਆਈ।
ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਨੋਰਾ ਬਾਲੀਵੁੱਡ ਅਤੇ ਟੀਵੀ ਜਗਤ ਦਾ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ। ਆਪਣੇ ਡਾਂਸ ਲਈ ਜਾਣੀ ਜਾਂਦੀ ਨੋਰਾ ਫਤੇਹੀ ਵੀ ਇਸ ਸ਼ੋਅ ਵਿੱਚ ਆਪਣੀਆਂ ਨਸ਼ੀਲੀਆਂ ਅਦਾਵਾਂ ਦਾ ਤੜਕਾ ਲਾਏਗੀ।