Delhi ਦੇ ਬੰਗਲਾ ਸਾਹਿਬ ਗੁਰਦੁਆਰੇ 'ਚ Ranbir Kapoor ਨਹੀਂ, ਬਲਕਿ ਇਸ ਸ਼ਖ਼ਸ ਨਾਲ ਮੱਥਾ ਟੇਕਣ ਪਹੁੰਚੀ Alia Bhatt
ਅਕਸਰ ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਦੀ ਸਫਲਤਾ ਲਈ ਦਰਗਾਹਾਂ ਤੇ ਕਦੇ ਮੰਦਰਾਂ ਵਿੱਚ ਮੱਥਾ ਟੇਕਦੇ ਨਜ਼ਰ ਆਉਂਦੇ ਹਨ। ਬੀਤੇ ਦਿਨ ਆਲੀਆ ਭੱਟ ਵੀ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੱਥਾ ਟੇਕਣ ਲਈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ।
Download ABP Live App and Watch All Latest Videos
View In Appਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫਿਲਮ ਬ੍ਰਹਮ ਸ਼ਾਸਤਰ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਆਲੀਆ ਭੱਟ ਨੂੰ ਆਪਣੇ ਦੋਸਤ ਅਯਾਨ ਮੁਖਰਜੀ ਨਾਲ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ 'ਚ ਦੇਖਿਆ ਗਿਆ ਸੀ। ਆਲੀਆ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ, ''ਆਸ਼ੀਰਵਾਦ... ਧੰਨਵਾਦ.. ਪ੍ਰਕਾਸ਼'' ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਜਿੱਥੇ ਕਈ ਪ੍ਰਸ਼ੰਸਕਾਂ ਨੇ ਆਲੀਆ ਦੇ ਗੁਰਦੁਆਰੇ ਦੀਆਂ ਤਸਵੀਰਾਂ 'ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ, ਉਥੇ ਹੀ ਕੁਝ ਨੇ 'ਸੋ ਬਿਊਟੀਫੁੱਲ' ਤੇ 'ਵੇਰੀ ਨਾਇਸ' ਦੀ ਤਾਰੀਫ ਵੀ ਕੀਤੀ ਹੈ।
ਤਸਵੀਰਾਂ 'ਚ ਆਲੀਆ ਹਰੇ ਰੰਗ ਦਾ ਸੂਟ ਪਹਿਨੀ ਨਜ਼ਰ ਆ ਰਹੀ ਹੈ। ਉਸ ਨੇ ਸਿਰ 'ਤੇ ਰੁਮਾਲ ਵੀ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਅਯਾਨ ਨੇ ਸਫੇਦ ਟੀ-ਸ਼ਰਟ ਦੇ ਨਾਲ ਜੈਕੇਟ ਕੈਰੀ ਕੀਤੀ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਰਣਬੀਰ ਕਿਤੇ ਨਜ਼ਰ ਨਹੀਂ ਆ ਰਹੇ ਹਨ।
ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸ਼ਾਸਤਰ' 9 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਤਿੰਨ ਭਾਗਾਂ ਵਿੱਚ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫਿਲਮ 300 ਕਰੋੜ ਦੇ ਬਜਟ 'ਚ ਬਣ ਰਹੀ ਹੈ। ਫਿਲਮ 'ਚ ਰਣਬੀਰ ਕਪੂਰ ਖਾਸ ਸ਼ਕਤੀਆਂ ਵਾਲੇ ਕਿਰਦਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਰਣਬੀਰ ਅਤੇ ਆਲੀਆ ਭੱਟ ਦੇ ਨਾਲ ਅਮਿਤਾਭ ਬੱਚਨ, ਡਿੰਪਲ ਕਪਾਡੀਆ, ਨਾਗਾਰਜੁਨ ਤੇ ਮੌਨੀ ਰਾਏ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।