ਪਲਕ ਤਿਵਾਰੀ ਦਾ ਨਵਾਂ ਗੀਤ 'ਮਾਂਗਤਾ ਹੈ ਕਯਾ' ਮਚਾ ਰਿਹਾ ਧਮਾਲ , ਪ੍ਰਮੋਸ਼ਨ ਤੋਂ ਆਈਆਂ ਇਹ ਖਾਸ ਤਸਵੀਰਾਂ
ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਨੂੰ ਹਾਲ ਹੀ 'ਚ ਉਨ੍ਹਾਂ ਦੇ ਨਵੇਂ ਗੀਤ 'ਮਾਂਗਤਾ ਹੈ ਕਯਾ' ਦੇ ਪ੍ਰਮੋਸ਼ਨ ਦੌਰਾਨ ਦੇਖਿਆ ਗਿਆ। ਇਸ ਦੌਰਾਨ ਪਲਕ ਰੈੱਡ ਹੌਟ ਅੰਦਾਜ਼ 'ਚ ਪ੍ਰਮੋਸ਼ਨ ਲਈ ਪਹੁੰਚੀ।
Download ABP Live App and Watch All Latest Videos
View In Appਇਸ ਦੌਰਾਨ ਉਨ੍ਹਾਂ ਨਾਲ ਕੋ-ਸਟਾਰ ਆਦਿਤਿਆ ਸੀਲ ਵੀ ਨਜ਼ਰ ਆਏ। ਇਹ ਗੀਤ ਇਨ੍ਹਾਂ ਦੋਹਾਂ ਦੀ ਜੋੜੀ 'ਤੇ ਫਿਲਮਾਇਆ ਗਿਆ ਹੈ।
ਇਸ ਤੋਂ ਪਹਿਲਾਂ ਪਲਕ ਤਿਵਾਰੀ ਦਾ 'ਬਿਜਲੀ ਬਿਜਲੀ' ਗੀਤ ਸੁਪਰਹਿੱਟ ਰਿਹਾ ਅਤੇ ਹੁਣ ਉਹ ਮਾਂਗਤਾ ਹੈ ਕਯਾ ਨਾਲ ਵਾਪਸ ਆ ਰਹੀ ਹੈ।
ਹਾਲਾਂਕਿ ਇਹ ਰੀਮੇਕ ਹੈ ਪਰ ਅਸਲ ਗੀਤ ਰੰਗੀਲਾ ਫਿਲਮ ਦਾ ਹੈ। ਜਿਸ ਨੂੰ ਉਰਮਿਲਾ ਮਾਤੋਂਡਕਰ ਅਤੇ ਆਮਿਰ ਖਾਨ 'ਤੇ ਫਿਲਮਾਇਆ ਗਿਆ ਸੀ।
ਆਦਿਤਿਆ ਸੀਲ ਅਤੇ ਪਲਕ ਤਿਵਾਰੀ ਇਸ 'ਚ ਨਵੇਂ ਵਰਜ਼ਨ ਵਿੱਚ ਹਨ। ਪਲਕ ਨੇ ਡਾਂਸ ਪ੍ਰੈਕਟਿਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਪਲਕ ਤਿਵਾਰੀ ਹੁਣ ਹੌਲੀ-ਹੌਲੀ ਮੁਖ ਧਾਰਾ 'ਚ ਦਾਖਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਅਫਵਾਹ ਇਹ ਹੈ ਕਿ ਉਹ 'ਭੇਦਿਆ' ਦਾ ਹਿੱਸਾ ਹੈ ਜਿਸ 'ਚ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਹਨ। ਫਿਲਮ ਅਗਲੇ ਤਿੰਨ ਮਹੀਨਿਆਂ 'ਚ ਰਿਲੀਜ਼ ਹੋ ਸਕਦੀ ਹੈ।