'ਮੇਰੀ ਨਜ਼ਰ ਹਮੇਸ਼ਾ ਤੋਂ ਬਾਲੀਵੁੱਡ 'ਤੇ ਸੀ...'ਸਲਮਾਨ ਖਾਨ ਨਾਲ ਆਪਣੇ ਬਾਲੀਵੁੱਡ ਡੈਬਿਊ 'ਤੇ ਬੋਲੀ ਪਲਕ ਤਿਵਾਰੀ, ਦੇਖੋ ਕੀ ਕੁੱਝ ਕਿਹਾ ?
Palak Tiwari On Her Bollywood Debut : ਅਭਿਨੇਤਰੀ ਪਲਕ ਤਿਵਾਰੀ ਜਲਦ ਹੀ ਸਲਮਾਨ ਖਾਨ ਦੇ ਨਾਲ 'ਕਿਸੀ ਕਾ ਭਾਈ ,ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਪਲਕ ਨੇ ਫਿਲਮ ਦਾ ਹਿੱਸਾ ਬਣਨ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
Download ABP Live App and Watch All Latest Videos
View In Appਪਲਕ ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਹੈ, ਜੋ ਸੁਪਰਸਟਾਰ ਸਲਮਾਨ ਨਾਲ ਫਿਲਮਾਂ 'ਚ ਕਦਮ ਰੱਖੇਗੀ, ਸਾਲ 2021 'ਚ ਹਾਰਡੀ ਸੰਧੂ ਦੇ ਗੀਤ 'ਬਿਜਲੀ-ਬਿਜਲੀ' ਤੋਂ ਪਲਕ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ।
22 ਸਾਲਾ ਪਲਕ ਤਿਵਾਰੀ ਨੂੰ ਇੱਕ ਵੱਡਾ ਪ੍ਰੋਜੈਕਟ ਮਿਲਿਆ ਹੈ, ਅਦਾਕਾਰਾ ਨੇ ਕਿਹਾ ਕਿ ਉਹ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹੈ।
ਹਿੰਦੁਸਤਾਨ ਟਾਈਮਜ਼ ਨਾਲ ਇੰਟਰਵਿਊ 'ਚ ਪਲਕ ਨੇ ਕਿਹਾ, ਮੇਰੇ ਦਿਮਾਗ 'ਚ ਹਮੇਸ਼ਾਂ ਹੀ ''ਬਾਲੀਵੁੱਡ ਰਿਹਾ ਹੈ।
ਅਭਿਨੇਤਰੀ ਨੇ ਕਿਹਾ, ਮੇਰਾ ਦਿਲ ਹਮੇਸ਼ਾ ਬਾਲੀਵੁੱਡ 'ਤੇ ਅਟਕਾ ਹੋਇਆ ਸੀ। ਮੈਂ ਜੋ ਕੁੱਝ ਵੀ ਹਾਂ ਅਤੇ ਜੋ ਕੁੱਝ ਵੀ ਮੇਰਾ ਪਰਿਵਾਰ ਹੈ, ਉਸ ਦੇ ਲਈ ਮੈਂ ਟੈਲੀਵਿਜ਼ਨ ਲਈ ਅਹਿਸਾਨਮੰਦ ਹਾਂ ਪਰ ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਬਾਲੀਵੁੱਡ 'ਤੇ ਸੀ।