Parineeti Chopra Photos: ਵਿਆਹ ਤੋਂ ਬਾਅਦ ਪਤੀ ਰਾਘਵ ਨੂੰ ਛੱਡ ਕੇ ਆਪਣੀ ਮਾਂ ਅਤੇ ਸੱਸ ਨਾਲ Girls Trip 'ਤੇ ਗਈ ਸੀ ਪਰਿਣੀਤੀ, ਤਸਵੀਰਾਂ ਵਾਇਰਲ
ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ 'ਤੇ ਨਹੀਂ ਗਿਆ ਪਰ ਪਰਿਣੀਤੀ ਚੋਪੜਾ ਆਪਣੇ ਗਰਲ ਗੈਂਗ ਨਾਲ ਮਾਲਦੀਵ 'ਚ ਛੁੱਟੀਆਂ ਮਨਾਉਣ ਆਈ ਸੀ।
Download ABP Live App and Watch All Latest Videos
View In Appਜੀ ਹਾਂ, ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀ ਮਾਂ ਅਤੇ ਸੱਸ ਨਾਲ ਬੀਚ 'ਤੇ ਖੂਬ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਕ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਪਰਿਣੀਤੀ ਸਮੁੰਦਰ ਦੇ ਕੰਢੇ 'ਤੇ ਆਰਾਮਦੇਹ ਮੂਡ 'ਚ ਨਜ਼ਰ ਆ ਰਹੀ ਹੈ।
ਦੂਜੀ ਤਸਵੀਰ 'ਚ ਪਰਿਣੀਤੀ ਬਲੈਕ ਆਊਟਫਿਟ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਸਭ ਤੋਂ ਕੂਲ ਥ੍ਰੋਬੈਕ, ਜਦੋਂ ਮੈਂ ਆਪਣੀ ਗਰਲ ਗੈਂਗ ਨਾਲ ਟ੍ਰਿਪ 'ਤੇ ਗਈ ਸੀ। ਮੇਰੀ ਮਾਂ ਅਤੇ ਮੇਰੀ ਸੱਸ ਵੀ ਇਸ ਯਾਤਰਾ ਵਿੱਚ ਸਨ।
ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਆਪਣਾ ਪਹਿਲਾ ਕਰਵਾ ਚੌਥ ਮਨਾਇਆ, ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਪਰਿਣੀਤੀ ਚੋਪੜਾ ਲਾਲ ਸਲਵਾਰ ਸੂਟ, ਮਾਂਗ 'ਚ ਸਿੰਦੂਰ ਅਤੇ ਗਲੇ 'ਚ ਮੰਗਲਸੂਤਰ ਪਹਿਨੇ ਬਹੁਤ ਹੀ ਪਿਆਰੀ ਲੱਗ ਰਹੀ ਸੀ। ਰਾਘਵ ਚੱਢਾ ਸਰ੍ਹੋਂ ਰੰਗੇ ਪੀਲੇ ਕੁੜਤੇ, ਚਿੱਟੇ ਪਜਾਮੇ ਅਤੇ ਨਹਿਰੂ ਜੈਕੇਟ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸਨ।