Shehnaaz Gill Photos: ਯੈਲੋ ਕਲਰ ਦੇ ਲਹਿੰਗਾ 'ਚ ਸ਼ਹਿਨਾਜ਼ ਗਿੱਲ ਦਾ ਸ਼ਾਹੀ ਲੁੱਕ ਵੇਖ ਫੈਨਸ ਹੋਏ ਖੁਸ਼
ਸ਼ਹਿਨਾਜ਼ ਗਿੱਲ (Shehnaaz Gill ) ਨੇ ਹਾਲ ਹੀ ਵਿੱਚ ਪੀਲੇ ਰੰਗ ਦੇ ਸੀਕਵੈਂਡ ਲਹਿੰਗਾ ਵਿੱਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਦੀਆਂ ਲੇਟੈਸਟ ਤਸਵੀਰਾਂ 'ਚ ਉਸ ਦਾ ਲੁੱਕ ਕਾਫੀ ਸ਼ਾਨਦਾਰ ਹੈ।
Download ABP Live App and Watch All Latest Videos
View In Appਸ਼ਹਿਨਾਜ਼ ਗਿੱਲ ਨਵੀਂਆਂ ਫੋਟੋਆਂ ਵਿੱਚ ਪੀਲੇ ਰੰਗ ਦੇ ਲਹਿੰਗਾ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਸ਼ਹਿਨਾਜ਼ ਨੇ ਗੋਲਡਨ ਚੋਕਰ ਹਾਰ ਪਹਿਨਿਆ ਹੈ।
ਸ਼ਹਿਨਾਜ਼ ਗਿੱਲ ਦੀ ਮੁਸਕਰਾਹਟ ਸਿੱਧੇ ਤੌਰ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਗਈ ਹੈ। ਸ਼ਹਿਨਾਜ਼ ਦੀ ਤਸਵੀਰ ਦੇਖ ਕੇ ਨੇਟੀਜ਼ਨ ਵੀ ਖੁਸ਼ ਨਜ਼ਰ ਆ ਰਹੇ ਹਨ।
ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ 'ਚ ਉਸ ਦੇ ਚਿਹਰੇ 'ਤੇ ਵੱਖਰੀ ਹੀ ਚਮਕ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਇਹ ਮਸਤ ਅੰਦਾਜ਼ ਦੇਖ ਫੈਨਜ਼ ਵੀ ਖੁਸ਼ ਹਨ।
ਸ਼ਹਿਨਾਜ਼ ਗਿੱਲ ਨੇ ਨਵੀਆਂ ਤਸਵੀਰਾਂ ਨਾਲ ਕੈਪਸ਼ਨ ਵੀ ਲਿਖਿਆ, ਦਿਨ ਕਿਵੇਂ ਰਿਹਾ? ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ਹਿਨਾਜ਼ ਨੇ ਬੋਰਿੰਗ ਡੇ ਦਾ ਵੀਡੀਓ ਸ਼ੇਅਰ ਕੀਤਾ ਸੀ।
ਸ਼ਹਿਨਾਜ਼ ਗਿੱਲ ਦੇ ਸ਼ਾਹੀ ਲੁੱਕ ਨੂੰ ਦੇਖ ਕੇ ਫੈਨਜ਼ ਕਾਫੀ ਪ੍ਰਭਾਵਿਤ ਹੋ ਰਹੇ ਹਨ, ਕਈ ਨੈਟੀਜ਼ਨ ਉਨ੍ਹਾਂ ਦੀ ਪੋਸਟ 'ਤੇ ਕਮੈਂਟ ਕਰ ਰਹੇ ਹਨ ਕਿ ਉਹ ਸਿਰਫ ਉਸ ਨੂੰ ਖੁਸ਼ ਦੇਖਣਾ ਚਾਹੁੰਦੇ ਹਨ।
ਸ਼ਹਿਨਾਜ਼ ਦੇ ਨੌਜਵਾਨ ਮਹਿਲਾ ਪ੍ਰਸ਼ੰਸਕ ਉਸ ਦੇ ਲਹਿੰਗਾ ਦੀ ਕਾਫੀ ਤਾਰੀਫ ਕਰ ਰਹੇ ਹਨ। ਸ਼ਹਿਨਾਜ਼ ਦਾ ਇਹ ਖੂਬਸੂਰਤ ਅੰਦਾਜ਼ ਦੇਖਣ ਵਾਲਾ ਹੈ।
ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਆਪਣੇ ਕੂਲ ਅੰਦਾਜ਼ ਵਿੱਚ ਵਾਪਸੀ ਕਰ ਰਹੀ ਹੈ। ਦੱਸ ਦੇਈਏ ਕਿ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਸ਼ਹਿਨਾਜ਼ ਬਿੱਗ ਬੌਸ ਸੀਜ਼ਨ 14 ਵਿੱਚ ਨਜ਼ਰ ਆਈ ਸੀ।
ਬਿੱਗ ਬੌਸ ਵਿੱਚ ਧਮਾਲ ਮਚਾਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਨਾਲ ਫਿਲਮ ਹੌਸਲਾ ਰੱਖ ਵਿੱਚ ਨਜ਼ਰ ਆਈ। ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਦੇ ਕੋਲ ਕਈ ਪ੍ਰੋਜੈਕਟ ਹਨ, ਜਿਨ੍ਹਾਂ ਦੀ ਉਹ ਤਿਆਰੀ ਕਰ ਰਹੀ ਹੈ।