Deepika Padukone ਦੀ ਰੈੱਡ ਡਰੈੱਸ ਦਾ ਕਾਤੀਲਾਨਾ ਲੁੱਕ, ਹਾਲੀਵੁੱਡ ਫੈਸ਼ਨ ਨੂੰ ਪਾਉਂਦਾ ਮਾਤ
Deepika Padukone Outfit: ਦੀਪਿਕਾ ਪਾਦੁਕੋਣ ਇਸ ਟ੍ਰੈਂਡੀ ਆਊਟਫਿਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ।
Download ABP Live App and Watch All Latest Videos
View In Appਸ਼ਨੀਵਾਰ ਨੂੰ ਤਾਪਮਾਨ ਅਚਾਨਕ ਵੱਧ ਗਿਆ ਜਦੋਂ ਦੀਪਿਕਾ ਪਾਦੂਕੋਣ ਨੇ ਗਹਿਰਾਈਆਂ ਦੇ ਟ੍ਰੇਲਰ ਲਾਂਚ ਤੋਂ ਬਾਅਦ ਫੋਟੋਆਂ ਦੀ ਇੱਕ ਸੀਰੀਜ਼ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ।
ਦੀਪਿਕਾ ਪਾਦੁਕੋਣ ਨੂੰ ਹਾਲ ਹੀ ਵਿੱਚ ਇੱਕ ਰੈੱਡ ਫੌਕਸ ਲੈਦਰ ਬਾਡੀਕੋਨ ਡਰੈੱਸ 'ਚ ਸਪੌਟ ਕੀਤਾ ਗਿਆ, ਜਿਸ ਨੂੰ ਮਿਲੋ ਮਾਰੀਆ ਨੇ ਡਿਜ਼ਾਇਨ ਕੀਤਾ।
ਦੀਪਿਕਾ ਦਾ ਇਹ ਆਊਟਫਿੱਟ ਰਿਐਲਿਟੀ ਸ਼ੋਅ ਸਟਾਰ ਅਤੇ ਸੈਲੀਬ੍ਰਿਟੀ ਕੋਰਟਨੀ ਕਰਦਸ਼ੀਅਨ (Kaurtney Kardashian) ਤੋਂ ਪ੍ਰੇਰਿਤ ਹੈ। ਕੁਝ ਸਮਾਂ ਪਹਿਲਾਂ ਕੋਰਟਨੀ ਨੂੰ ਵੀ ਇਸੇ ਤਰ੍ਹਾਂ ਦੇ ਪਹਿਰਾਵੇ 'ਚ ਦੇਖਿਆ ਗਿਆ ਸੀ।
ਵੈਸੇ ਦੀਪਿਕਾ ਨੇ ਵੀ ਇਸ ਆਊਟਫਿਟ ਨੂੰ ਕਿਸੇ ਤੋਂ ਘੱਟ ਸਟਾਈਲਿਸ਼ ਤਰੀਕੇ ਨਾਲ ਕੈਰੀ ਨਹੀਂ ਕੀਤਾ। ਉਸ ਨੇ ਗੂੜ੍ਹੇ ਲਾਲ ਲਿਪੱਸ ਅਤੇ ਬੋਲਡ ਆਈ ਮੇਕਅੱਪ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ।
ਇਸ ਡਰੈੱਸ ਦਾ ਨੈੱਕ ਹੌਲਟਰ ਡਿਜ਼ਾਈਨ ਵਿੱਚ ਹੈ ਜਿਸ ਵਿੱਚ ਇੱਕ ਵੱਡਾ ਕੱਟ ਹੈ, ਦੀਪਿਕਾ ਪਾਦੂਕੋਣ ਨੇ ਲੁੱਕ ਨੂੰ ਪੂਰਾ ਕਰਨ ਲਈ ਲਾਲ ਹੀਲ ਪਾਈ।
ਉਹ ਆਪਣੀ ਆਉਣ ਵਾਲੀ ਫਿਲਮ 'ਗਹਿਰਈਆ' ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਲੁੱਕ 'ਚ ਨਜ਼ਰ ਆਈ।