ਰੀਅਲ ਲਾਈਫ ਹੀਰੋ ਸੋਨੂੰ ਸੂਦ, ਕਪਿਲ ਸ਼ਰਮਾ ਸ਼ੋਅ ਤੋਂ ਸਾਹਮਣੇ ਆਇਆਂ ਤਸਵੀਰਾਂ
ਕੋਰੋਨਾਵਾਇਰਸ ਅਤੇ ਲੌਕਡਾਊਨ ਕਰਕੇ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ, ਪਰ ਸਰਕਾਰ ਦੇ ਆਦੇਸ਼ ਨਾਲ 'ਦ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋ ਗਈ ਹੈ ਤੇ ਜਲਦੀ ਹੀ ਇਹ ਸ਼ੋਅ ਇੱਕ ਵਾਰ ਫਿਰ ਲੋਕਾਂ ਨੂੰ ਹਸਾਉਂਦਾ ਨਜ਼ਰ ਆਏਗਾ।
Download ABP Live App and Watch All Latest Videos
View In Appਦੱਸ ਦਈਏ ਕਿ ਕੋਰੋਨਾ ਦੌਰ ਵਿੱਚ ਲੋਕਾਂ ਦੇ ਮਸੀਹਾ ਬਣ ਉੱਭਰੇ ਸੋਨੂੰ ਸੂਦ ‘ਦ ਕਪਿਲ ਸ਼ਰਮਾ ਸ਼ੋਅ’ ਦੇ ਪਹਿਲੇ ਹਫ਼ਤੇ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜੇਕਰ ਅਸੀਂ ਸੋਨੂੰ ਸੂਦ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਮਸ਼ਹੂਰ ਐਕਟਰ ਕੋਰੋਨਾਵਾਇਰਸ ਦੌਰਾਨ ਲੱਖਾਂ ਲੋਕਾਂ ਲਈ ਸੁਪਰਹੀਰੋ ਸਾਬਤ ਹੋਏ।
ਇੱਕ ਵਾਰ ਫੇਰ ਤੋਂ ਕਪਿਲ ਸ਼ਰਮਾ ਲੋਕਾਂ ਨੂੰ ਹਸਾਉਣ ਲਈ ਸਕਰੀਨ 'ਤੇ ਵਾਪਸੀ ਕਰ ਰਿਹਾ ਹੈ ਜਿਸ ਦੇ ਪਹਿਲੇ ਗੈਸਟ ਬਾਲੀਵੁੱਡ ਐਕਟਰ ਸੋਨੂੰ ਸੂਦ ਹੋਣਗੇ।
ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲੈ ਜਾਣ ਤੋਂ ਬਾਅਦ, ਸੋਨੂੰ ਨੇ ਵਿਦੇਸ਼ਾਂ ਵਿੱਚ ਫਸੇ 1500 ਮੈਡੀਕਲ ਵਿਦਿਆਰਥੀਆਂ ਨੂੰ ਘਰ ਪਹੁੰਚਣ ਵਿੱਚ ਮਦਦ ਕੀਤੀ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਸ਼ਾਇਦ ਹੀ ਕਿਸੇ ਪਰਿਵਾਰ ਲਈ ਕੋਈ ਹੋਈ ਹੋਏਗੀ।
ਕੋਰੋਨਾ ਕਾਲ 'ਚ ਲੋਕਾਂ ਦੇ ਚਿਹਰਿਆਂ 'ਤੇ ਹਾਸਾ ਵਾਪਸ ਲਿਆਉਣ ਲਈ ਕਪਿਲ ਸ਼ਰਮਾ ਦੇ ਨਾਲ ਉਸ ਦੀ ਸਾਰੀ ਟੀਮ ਇੱਕ ਵਾਰ ਮੁੜ ਤਿਆਰ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਪਹਿਲੇ ਗੈਸਟ ਸੋਨੂੰ ਸੂਦ ਹਨ।
ਕਪਿਲ ਸ਼ਰਮਾ ਦੇ ਸ਼ੋਅ 'ਤੇ ਸੈਲੇਬ੍ਰਿਟੀ ਅਕਸਰ ਬਹੁਤ ਮਸਤੀ ਕਰਦੇ ਹਨ ਤੇ ਆਪਣੀਆਂ ਪੁਰਾਣੀਆਂ ਕਹਾਣੀਆਂ ਨੂੰ ਯਾਦ ਕਰਦੇ ਹਨ। ਸ਼ੋਅ 'ਤੇ ਮੌਜੂਦ ਦਰਸ਼ਕ ਵੀ ਬਹੁਤ ਹੱਸਦੇ ਹਨ। ਟੈਲੀਵਿਜ਼ਨ ਦੇ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਤੇ ਹਰ ਹਫ਼ਤੇ ਸਿਤਾਰੀ ਆਉਂਦੇ ਹਨ ਤੇ ਬਹੁਤ ਮਸਤੀ ਕਰਦੇ ਹਨ।
- - - - - - - - - Advertisement - - - - - - - - -