Bangladesh Violence: ਬੰਗਲਾਦੇਸ਼ 'ਚ ਸਿਆਸੀ ਉਥਲ-ਪੁਥਲ, ਮਸ਼ਹੂਰ ਹਿੰਦੂ ਗਾਇਕ ਦਾ ਘਰ ਫੂਕ ਗਏ ਲੋਕ
ਫਿਲਹਾਲ ਬੰਗਲਾਦੇਸ਼ 'ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਇੱਥੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੇ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।
Download ABP Live App and Watch All Latest Videos
View In Appਹੁਣ ਢਾਕਾ ਵਿੱਚ ਇੱਕ ਹਿੰਦੂ ਗਾਇਕ ਰਾਹੁਲ ਆਨੰਦ ਦੇ ਘਰ ਨੂੰ ਅੱਗ ਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਰਾਹੁਲ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ।
ਆਨੰਦ ਦਾ ਘਰ ਭੀੜ ਨੇ ਲੁੱਟ ਲਿਆ ਖਬਰਾਂ ਮੁਤਾਬਕ ਆਨੰਦ, ਉਨ੍ਹਾਂ ਦੀ ਪਤਨੀ ਅਤੇ ਬੇਟਾ ਇਸ ਹਮਲੇ ਤੋਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਨੇ ਕਲਾਕਾਰ ਦੇ ਘਰ ਵਿੱਚ ਜੋ ਵੀ ਮਿਲਿਆ, ਲੁੱਟ ਲਿਆ। ਭੀੜ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਘਰ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਆਨੰਦ ਦੇ 3,000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।
ਇੱਕ ਯੂਜ਼ਰ ਨੇ ਸ਼ੇਅਰ ਕੀਤੀਆਂ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ ਐਕਸ ਉੱਪਰ ਇੱਕ ਯੂਜ਼ਰ ਨੇ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ ਅਤੇ ਵੀਡੀਓ ਦੀ ਇੱਕ ਸੀਰੀਜ਼ ਸ਼ੇਅਰ ਕੀਤੀ ਹੈ। ਸੂਤਰ ਨੇ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਗੇਟ ਤੋੜਿਆ ਅਤੇ ਫਿਰ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਇੱਕ ਪਰਿਵਾਰਕ ਸੂਤਰ ਨੇ ਅਖਬਾਰ ਨੂੰ ਦੱਸਿਆ, ਉਹ ਫਰਨੀਚਰ ਅਤੇ ਸ਼ੀਸ਼ੇ ਤੋਂ ਲੈ ਕੇ ਕੀਮਤੀ ਸਮਾਨ ਤੱਕ ਸਭ ਕੁਝ ਲੈ ਗਏ। ਇਸ ਤੋਂ ਬਾਅਦ, ਉਹਨਾਂ ਨੇ ਰਾਹੁਲ ਦੇ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਪੂਰੇ ਘਰ ਨੂੰ ਅੱਗ ਲਗਾ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਾਹੁਲ ਆਨੰਦ ਢਾਕਾ ਵਿੱਚ ਜੋਲਰ ਗਾਨ ਨਾਮ ਦਾ ਇੱਕ ਪ੍ਰਸਿੱਧ ਸਥਾਨਕ ਬੈਂਡ ਚਲਾਉਂਦੇ ਹਨ।