Pooja Bedi Struggle : ਤਲਾਕ ਤੋਂ ਬਾਅਦ ਆਸਾਨ ਨਹੀਂ ਸੀ ਪੂਜਾ ਬੇਦੀ ਲਈ ਅੱਗੇ ਦੀ ਜ਼ਿੰਦਗੀ ,16 ਹਜ਼ਾਰ 'ਚ ਕਰਦੀ ਸੀ ਬੱਚਿਆਂ ਦੀ ਪਰਵਰਿਸ਼
Pooja Bedi Life : ਪੂਜਾ ਬੇਦੀ ਨੂੰ ਆਪਣੇ ਦੌਰ ਦੀ ਇੱਕ ਮਹਾਨ ਮਾਡਲ ਅਤੇ ਬਿਹਤਰੀਨ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਅਭਿਨੇਤਰੀ ਦੇ ਤਲਾਕ ਤੋਂ ਬਾਅਦ ਦੇ ਸੰਘਰਸ਼ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਸਾਲ 1994 'ਚ ਵਿਆਹ ਕਰਨ ਤੋਂ ਬਾਅਦ ਪੂਜਾ ਬੇਦੀ ਨੇ ਸਾਲ 2003 'ਚ ਆਪਣੇ ਪਤੀ ਫਰਹਾਨ ਫਰਨੀਚਰਵਾਲਾ ਤੋਂ ਵੱਖ ਹੋਣ ਦਾ ਮੁਸ਼ਕਿਲ ਫੈਸਲਾ ਲਿਆ। ਹਾਲਾਂਕਿ ਉਸ ਦਾ ਪਤੀ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਪੂਜਾ ਨੇ ਵੱਖ ਹੋਣ ਦਾ ਫੈਸਲਾ ਕੀਤਾ। ਵਿਛੋੜੇ ਤੋਂ ਬਾਅਦ ਦੀ ਜ਼ਿੰਦਗੀ ਬਹੁਤ ਔਖੀ ਸੀ ਪਰ ਪੂਜਾ ਨੇ ਸਖ਼ਤ ਮਿਹਨਤ ਨਾਲ ਦੁਬਾਰਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਕ ਇੰਟਰਵਿਊ 'ਚ ਇਸ ਬਾਰੇ ਗੱਲ ਕਰਦੇ ਹੋਏ ਪੂਜਾ ਨੇ ਹਰ ਪਹਿਲੂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਸੀ।
ਜਦੋਂ ਦੋ ਬੱਚਿਆਂ ਦੀ ਮਾਂ ਪੂਜਾ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਤਾਂ ਉਸ ਨੇ ਇਸ ਦੇ ਨਾਲ ਆਪਣੇ ਪਤੀ ਤੋਂ ਗੁਜਾਰਾ ਭੱਤਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਉਸਨੇ ਅਦਾਲਤ ਤੱਕ ਵੀ ਨਹੀਂ ਪਹੁੰਚ ਕੀਤੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਦਾ ਫੈਸਲਾ ਵੀ ਕੀਤਾ। ਇਸ ਬਾਰੇ ਪੂਜਾ ਬੇਦੀ ਦਾ ਕਹਿਣਾ ਹੈ ਕਿ ਜਿੱਥੇ ਚਾਹ ਹੁੰਦੀ ਹੈ, ਉੱਥੇ ਰਾਹ ਵੀ ਹੁੰਦਾ ਹੈ। ਮੈਨੂੰ ਜਾਣਦੀ ਸੀ ਮੈਂ ਹੁਣ ਇਸ ਵਿਆਹ ਵਿੱਚ ਨਹੀਂ ਰਹਿਣਾ ਹੈ।
ਪੂਜਾ ਨੇ ਦੱਸਿਆ ਕਿ ਮੇਰਾ ਪਤੀ ਸੋਚਦਾ ਸੀ ਕਿ ਮੈਂ ਬਹੁਤ ਚੰਗੀ ਪਤਨੀ ਹਾਂ ਪਰ ਮੈਂ ਉਸ ਨੂੰ ਕਿਹਾ ਕਿ ਸ਼ਾਇਦ ਤੁਸੀਂ ਚੰਗੇ ਪਤੀ ਨਹੀਂ ਹੋ। ਉਸ ਨੇ ਕਿਹਾ ਕਿ ਜੇਕਰ ਮੈਂ ਤੁਹਾਨੂੰ ਪੈਸੇ ਦੇਵਾਂਗਾ ਤਾਂ ਤੁਸੀਂ ਚਲੇ ਜਾਓਗੇ, ਜੋ ਮੈਂ ਨਹੀਂ ਚਾਹੁੰਦਾ। ਮੈਂ ਉਸ ਸਮੇਂ ਮੁਸੀਬਤ ਵਿੱਚ ਸੀ ਕਿਉਂਕਿ ਮੈਂ ਹੁਣ ਉਸ ਰਿਸ਼ਤੇ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ।
ਪੂਜਾ ਬੇਦੀ ਨੇ ਆਪਣੇ ਸੰਘਰਸ਼ ਬਾਰੇ ਦੱਸਿਆ ਕਿ ਉਸ ਸਮੇਂ ਕਾਨੂੰਨ ਵੀ ਵੱਖਰੇ ਸਨ। ਉਸ ਸਮੇਂ ਲੋਕ ਅੱਜ ਵਾਂਗ ਐਕਟਿਵ ਨਹੀਂ ਸਨ। ਮੈਂ ਆਪਣੇ ਆਪ ਨੂੰ ਹੀ ਸਵਾਲ ਕੀਤਾ ਕਿ ਕੀ ਮੈਂ ਅਦਾਲਤ ਵਿੱਚ ਇਹ ਲੜਾਈ ਲੜਨਾ ਚਾਹੁੰਦੀ ਹਾਂ। ਮੈਂ ਫਰਹਾਨ ਨਾਲ ਕਾਰੋਬਾਰ ਸ਼ੁਰੂ ਕੀਤਾ। ਉਸ ਨੂੰ ਅੱਗੇ ਵਧਾਇਆ ਸੀ ਅਤੇ ਹੁਣ ਇਸ ਮੋੜ 'ਤੇ ਵੀ ਖੜੀ ਸੀ। ਮੈਂ ਉਸ ਕੰਪਨੀ ਦਾ ਹਿੱਸਾ ਸੀ ਪਰ ਕਾਨੂੰਨੀ ਤੌਰ 'ਤੇ ਨਹੀਂ। ਅੰਤ ਵਿਚ ਮੈਂ ਸੋਚਿਆ ਕਿ ਜੇਕਰ ਇਹ ਮਾਮਲਾ ਅਦਾਲਤ ਵਿਚ ਗਿਆ ਤਾਂ ਕੁੜੱਤਣ ਪੈਦਾ ਹੋਵੇਗੀ ਅਤੇ ਮੇਰੇ ਬੱਚਿਆਂ 'ਤੇ ਵੀ ਬੁਰਾ ਅਸਰ ਪਵੇਗਾ।
ਇਸ ਤੋਂ ਬਾਅਦ ਪੂਜਾ ਬੇਦੀ ਨੇ ਹਫਤਾਵਾਰੀ ਕਾਲਮ ਲਿਖਣਾ ਸ਼ੁਰੂ ਕੀਤਾ। ਇਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਹਰ ਹਫ਼ਤੇ ਕਾਲਮ ਲਿਖਦੀ ਸੀ, ਜਿਸ ਲਈ ਮੈਨੂੰ 16,000 ਰੁਪਏ ਮਿਲਦੇ ਸਨ। ਫਿਰ ਉਥੋਂ ਮੈਨੂੰ ਇੱਕ ਸ਼ੋਅ ਹੋਸਟ ਕਰਨ ਦਾ ਮੌਕਾ ਮਿਲਿਆ ਅਤੇ ਰਾਹ ਖੁੱਲ੍ਹਦਾ ਗਿਆ। ਫਿਰ ਉਥੋਂ ਮਾਡਲਿੰਗ ਅਤੇ ਐਕਟਿੰਗ ਕੀਤੀ, ਉਸ ਤੋਂ ਬਾਅਦ ਰਸਤਾ ਆਸਾਨ ਹੋ ਗਿਆ ਅਤੇ ਡੇਢ ਸਾਲ ਦੇ ਅੰਦਰ-ਅੰਦਰ ਮੈਂ ਮਰਸਡੀਜ਼ ਕਾਰ ਚਲਾ ਰਹੀ ਹਾਂ।