Adipurush: 'ਆਦਿਪੁਰਸ਼' ਦੇ ਨਿਰਦੇਸ਼ਕ ਨੇ ਮੰਦਰ 'ਚ ਕ੍ਰਿਤੀ ਸੈਨਨ ਨੂੰ ਕੀਤਾ 'Goodbye Kiss', ਗੁੱਸੇ 'ਚ ਭੜਕਿਆ ਭਾਜਪਾ ਆਗੂ ਭੱਖਿਆ ਵਿਵਾਦ
ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਇਸ ਸਭ ਦੇ ਵਿਚਕਾਰ ਇੱਕ ਵਿਵਾਦ ਵੀ ਪੈਦਾ ਹੋ ਗਿਆ ਹੈ। ਦਰਅਸਲ, ਫਿਲਮ ਦੀ ਟੀਮ ਟ੍ਰੇਲਰ ਲਾਂਚ ਈਵੈਂਟ ਤੋਂ ਬਾਅਦ ਤਿਰੂਪਤੀ ਮੰਦਰ ਦਰਸ਼ਨ ਲਈ ਪਹੁੰਚੀ ਸੀ।
Download ABP Live App and Watch All Latest Videos
View In Appਅਜਿਹੇ 'ਚ ਜਦੋਂ ਹਰ ਕੋਈ ਦਰਸ਼ਨ ਤੋਂ ਬਾਅਦ ਇੱਕ-ਦੂਜੇ ਨੂੰ ਅਲਵਿਦਾ ਕਹਿ ਰਿਹਾ ਸੀ ਤਾਂ ਨਿਰਦੇਸ਼ਕ ਓਮ ਰਾਉਤ ਨੇ ਕ੍ਰਿਤੀ ਸੈਨਨ ਨੂੰ ਅਲਵਿਦਾ ਕਹਿੰਦੇ ਹੋਏ ਕਿਸ (KISS) ਕਰ ਲਿਆ। ਜਿਸ 'ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਯੂਜ਼ਰਸ ਗੁੱਸੇ 'ਚ ਹਨ, ਉਥੇ ਹੀ ਭਾਜਪਾ ਨੇਤਾ ਨੇ ਵੀ ਇਸ 'ਤੇ ਵਿਵਾਦਿਤ ਗੱਲ ਕਹਿ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਨਿਰਦੇਸ਼ਕ ਓਮ ਰਾਉਤ ਅਤੇ ਕ੍ਰਿਤੀ ਸੈਨਨ ਮੰਦਰ ਪਰਿਸਰ 'ਚ ਨਜ਼ਰ ਆ ਰਹੇ ਹਨ। ਦਰਸ਼ਨ ਤੋਂ ਬਾਅਦ, ਜਦੋਂ ਕ੍ਰਿਤੀ ਉੱਥੋਂ ਟੀਮ ਨੂੰ ਅਲਵਿਦਾ ਕਹਿ ਰਹੀ ਹੈ, ਓਮ ਰਾਉਤ ਨੇ ਉਸਨੂੰ ਗਲੇ ਲਗਾਇਆ ਅਤੇ ਫਿਰ ਉਸਨੂੰ ਗੁੱਡਬਾਏ ਕਿਸ ਦਿੱਤੀ।
ਅਜਿਹੇ 'ਚ ਮੰਦਰ ਦੇ ਪਰਿਸਰ 'ਚ ਦੋਹਾਂ ਦੇ ਇਕ-ਦੂਜੇ ਨੂੰ ਜੱਫੀ ਪਾਉਣ ਅਤੇ ਕਿਸ (KISS) ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਹ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢ ਰਹੇ ਹਨ।
ਕਿਸੇ ਨੂੰ ਅਲਵਿਦਾ ਜਾਂ (Goodbye Kiss) ਆਮ ਗੱਲ ਹੈ। ਖਾਸ ਤੌਰ 'ਤੇ ਫਿਲਮ ਇੰਡਸਟਰੀ 'ਚ ਪਰ ਭਾਜਪਾ ਦੇ ਸੂਬਾ ਸਕੱਤਰ ਰਮੇਸ਼ ਨਾਇਡੂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ।
ਪ੍ਰਭਾਸ ਕ੍ਰਿਤੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, 'ਕੀ ਇਹ ਜ਼ਰੂਰੀ ਹੈ ਕਿ ਮੰਦਰ ਵਰਗੇ ਪਵਿੱਤਰ ਸਥਾਨ 'ਤੇ ਅਜਿਹੀਆਂ ਹਰਕਤਾਂ ਕੀਤੀਆਂ ਜਾਣ? ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਮੰਦਰ ਵਿੱਚ ਇਸ ਤਰ੍ਹਾਂ (KISS) ਅਤੇ ਜੱਫੀ ਪਾਉਣਾ... ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇਹ ਬਿਲਕੁਲ ਅਪਮਾਨਜਨਕ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।