Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
ਅਦਾਕਾਰ ਨੇ ਆਪਣੀ ਬੇਟੀ ਦੀ ਪਹਿਲੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਹਸਪਤਾਲ ਤੋਂ ਆਪਣੀ ਬੇਟੀ ਅਤੇ ਪਤਨੀ ਯੁਵਿਕਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਸਿਤਾਰਿਆਂ ਦੇ ਨਾਲ-ਨਾਲ ਫੈਨਜ਼ ਵੱਲੋਂ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ।
Download ABP Live App and Watch All Latest Videos
View In Appਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ‘ਚ ਪ੍ਰਿੰਸ ਨਰੂਲਾ ਆਪਣੀ ਬੇਟੀ ਨੂੰ ਗੋਦ ‘ਚ ਫੜ ਕੇ ਉਸ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ।
ਤਸਵੀਰ 'ਚ ਦੇਖ ਸਕਦੇ ਉਨ੍ਹਾਂ ਨਾਲ ਯੁਵਿਕਾ ਚੌਧਰੀ ਵੀ ਨਜ਼ਰ ਆ ਰਹੀ ਹੈ।ਦੋਵੇਂ ਬਹੁਤ ਹੀ ਪਿਆਰ ਦੇ ਨਾਲ ਆਪਣੀ ਧੀ ਨੂੰ ਦੇਖ ਰਹੇ ਹਨ। ਯੁਵਿਕਾ ਹਸਪਤਾਲ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ ਅਤੇ ਉਸਦੇ ਹੱਥਾਂ ਵਿੱਚ ਡ੍ਰਿੱਪ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ। ਪ੍ਰਿੰਸ ਨੇ ਇਸ ਫੋਟੋ ‘ਤੇ ਗੀਤ ‘ਮੇਰੇ ਘਰ ਆਈ ਏਕ ਨੰਨੀ ਪਰੀ’ ਦੇ ਨਾਲ ਪੋਸਟ ਕੀਤਾ ਹੈ।
ਪ੍ਰਿੰਸ ਨੇ ਨਵਜੰਮੀ ਧੀ ਦੀ ਤਸਵੀਰ ਸ਼ੇਅਰ ਕੀਤੀ ਹੈ, ਪਰ ਉਸ ਦਾ ਚਿਹਰਾ ਨਹੀਂ ਦਿਖਾਇਆ ਹੈ। ਹੁਣ ਯੁਵਿਕਾ ਅਤੇ ਪ੍ਰਿੰਸ ਦੇ ਪ੍ਰਸ਼ੰਸਕ ਨੰਨ੍ਹੀ ਪਰੀ ਦਾ ਚਿਹਰਾ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦੇਈਏ, ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਮੁਲਾਕਾਤ ਬਿੱਗ ਬੌਸ ਦੇ ਘਰ ਵਿੱਚ ਹੋਈ ਸੀ। ਇੱਥੇ ਦੋਵਾਂ ਦਾ ਪਿਆਰ ਸ਼ੁਰੂ ਹੋਇਆ ਫਿਰ ਕੁੱਝ ਸਾਲ ਡੇਟ ਕੀਤਾ।
ਪ੍ਰਿੰਸ ਨਰੂਲਾ ਨੇ ਨੇਸ਼ਨਲ ਟੀਵੀ ‘ਤੇ ਯੁਵਿਕਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਜੋੜੇ ਨੇ 2018 ਵਿੱਚ ਵਿਆਹ ਕੀਤਾ ਸੀ ਅਤੇ ਵਿਆਹ ਦੇ 6 ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ।