Priyanka Chopra ਨੇ ਓਪਰਾ ਵਿਨਫਰੇ ਦੇ ਸ਼ੋਅ 'ਚ ਕੈਰੀ ਕੀਤੀ ਇੰਨੀ ਮਹਿੰਗੀ ਡ੍ਰੈੱਸ, ਕੀਮਤ ਜਾਣ ਉੱਡ ਜਾਣਗੇ ਹੋਸ਼
ਪ੍ਰਿਯੰਕਾ ਚੋਪੜਾ ਲਗਾਤਾਰ ਖ਼ਬਰਾਂ ਵਿਚ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਆਪਣੀ ਪਹਿਲੀ ਲਿਖੀ ਕਿਤਾਬ ਬਾਰੇ ਬਹੁਤ ਚਰਚਾ ਵਿੱਚ ਰਹੀ ਸੀ। ਉਸ ਦੀ ਕਿਤਾਬ 'ਪ੍ਰਿਯੰਕਾ ਚੋਪੜਾ ਜੋਨਸ' ਬੈਸਟ ਸੇਲਰ ਕਿਤਾਬ ਰਹੀ।
Download ABP Live App and Watch All Latest Videos
View In Appਹੁਣ ਕੁਝ ਦਿਨ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਟੌਕ ਸ਼ੋਅ ਦੀ ਮੇਜ਼ਬਾਨ ਓਪਰਾ ਵਿਨਫ੍ਰੀ ਨੂੰ ਇੰਟਰਵਿਊ ਦਿੱਤਾ ਹੈ।
ਪ੍ਰਿਅੰਕਾ ਚੋਪੜਾ ਨੇ ਇਸ ਦੌਰਾਨ ਅਜਿਹਾ ਪਹਿਰਾਵਾ ਪਾਇਆ ਸੀ, ਜੋ ਸ਼ਾਨਦਾਰ ਸੀ ਪਰ ਤੁਹਾਡੇ ਹੋਸ਼ ਉਡਾਉਣ ਲਈ ਇਸ ਦੀ ਮਹਿਜ਼ ਕੀਮਤ ਹੀ ਕਾਫ਼ੀ ਹੈ। ਦੱਸ ਦਈਏ ਕਿ ਸ਼ੋਅ ਦੇ ਦੌਰਾਨ ਪ੍ਰਿਯੰਕਾ ਨੇ ਓਪਰਾ ਨਾਲ ਆਪਣੀ ਫਿਲਮੀ ਦੁਨੀਆ ਵਿੱਚ ਪੈਰ ਰੱਖਣ ਤੋਂ ਨਿੱਕ ਜੋਨਸ ਨਾਲ ਵਿਆਹ ਤੇ ਹਾਲੀਵੁੱਡ ਵਿੱਚ ਕੰਮ ਕਰਨ ਤੱਕ ਦੀਆਂ ਸਾਰੀਆਂ ਗੱਲਾਂ ਦਿਲ ਖੋਲ੍ਹ ਕੇ ਕੀਤੀਆਂ।
ਇਸ ਸ਼ੋਅ ਲਈ ਪ੍ਰਿਅੰਕਾ ਚੋਪੜਾ ਨੇ ਇੱਕ ਵਿੰਸਿਕਲ ਜੰਪਸੂਟ ਪਾਈਆ ਸੀ। ਪ੍ਰਿਯੰਕਾ ਪਾਊਡਰ ਬੱਲੂ ਵੂਲ ਕ੍ਰੀਪ ਡ੍ਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਪ੍ਰਿਯੰਕਾ ਨੇ ਵਨ ਸ਼ੋਲਡਰ ਫੁੱਲ ਸਲੀਵਸ ਪਾਈ ਸੀ।
ਇਸ ਇੰਟਰਵਿਊ ਲਈ ਪ੍ਰਿਯੰਕਾ ਨੇ ਇਸ ਪਹਿਰਾਵੇ ਦੇ ਨਾਲ ਸਿਲਵਰ ਸਟ੍ਰੈਪੀ ਹੀਲ ਪਹਿਨੀ ਤੇ ਮੈਚਿੰਗ ਈਅਰਿੰਗਸ ਕੈਰੀ ਕੀਤੇ। ਉਸ ਦੇ ਗਲੈਮ ਲੁੱਕ ਲਈ ਮਕਾਰਾ, ਬਹੁਤ ਹੀ ਫਾਈਨ ਆਈਲਿਨਰ, ਗਲ੍ਹਾਂ 'ਤੇ ਬੱਲਸ਼, ਨਿਊਡ ਲਿਪਸਟਿਕ ਤੇ ਥੋੜ੍ਹਾ ਜਿਹਾ ਹਾਈਲਾਈਟਰ ਇਸਤੇਮਾਲ ਕੀਤਾ। ਪ੍ਰਿਯੰਕਾ ਨੇ ਆਪਣੇ ਵਾਲਾਂ ਨੂੰ ਸਾਈਡ ਤੋਂ ਖੁੱਲ੍ਹਾ ਛੱਡਿਆ।
ਲੋਕ ਉਸ ਦੀ ਲੁੱਕ ਦੇ ਫੈਨ ਬਣ ਗਏ ਹਨ ਪਰ ਸ਼ਾਇਦ ਤੁਹਾਨੂੰ ਪ੍ਰਿਯੰਕਾ ਚੋਪੜਾ ਦੇ ਇਸ ਡ੍ਰੈੱਸ ਦੀ ਕੀਮਤ ਨਹੀਂ ਪਤਾ ਹੋਵੇਗੀ। ਹੁਣ ਤੁਹਾਨੂੰ ਉਸ ਦੀ ਡ੍ਰੈੱਸ ਬਾਰੇ ਥੋੜਾ ਹੋਰ ਦੱਸਦੇ ਹਾਂ। ਪ੍ਰਿਯੰਕਾ ਦੀ ਚਿਕ ਜੰਪਸੁਟ ਫ੍ਰੈਂਚ ਫੈਸ਼ਨ ਡਿਜ਼ਾਈਨਰ Roland Mouret ਨੇ ਡਿਜ਼ਾਇਨ ਕੀਤਾ ਹੈ। ਤੁਹਾਨੂੰ ਇਹ ਡ੍ਰੈੱਸ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ 'ਤੇ $ 1, 495 'ਤੇ ਮਿਲੇਗਾ, ਜਿਸ ਦੀ ਕੀਮਤ ਭਾਰਤੀ ਰੁਪਏ 'ਚ 1, 49, 869 ਰੁਪਏ ਹੈ।
ਜੇਕਰ ਅਸੀਂ ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਲੰਡਨ ਵਿਚ ਵੈੱਬ ਸੀਰੀਜ਼ 'ਸਿਟਾਡੇਲ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸਨੇ ਹਾਲ ਹੀ ਵਿੱਚ ਹਾਲੀਵੁੱਡ ਫਿਲਮ 'ਮੈਟ੍ਰਿਕਸ 4' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਵਿੱਚ ਉਹ ਹਾਲੀਵੁੱਡ ਐਕਟਰ Keanu Reeves ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਉਹ 'ਟੈਕਸਟ ਫਾਰ ਯੂ' 'ਚ ਵੀ ਨਜ਼ਰ ਆਵੇਗੀ। ਪ੍ਰਿਅੰਕਾ ਚੋਪੜਾ ਨੇ ਕੁਝ ਦਿਨ ਪਹਿਲਾਂ ਆਸਕਰ ਨੌਮੀਨੇਸ਼ਨ ਦਾ ਐਲਾਨ ਕੀਤਾ ਸੀ। ਉਸ ਦੀ ਫਿਲਮ 'ਦ ਵ੍ਹਾਈਟ ਟਾਈਗਰ' ਨੂੰ ਆਸਕਰ ਵਿਖੇ ਬੈਸਟ ਸਕ੍ਰੀਨਪਲੇ ਲਈ ਵੀ ਨੌਮੀਨੇਟ ਕੀਤਾ ਗਿਆ ਹੈ, ਜਿਸ ਦਾ ਐਲਾਨ ਖੁਦ ਪ੍ਰਿਅੰਕਾ ਨੇ ਕੀਤੀ ਸੀ।
ਪ੍ਰਿਯੰਕਾ ਚੋਪੜਾ ਲਗਾਤਾਰ ਖ਼ਬਰਾਂ ਵਿਚ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਆਪਣੀ ਪਹਿਲੀ ਲਿਖੀ ਕਿਤਾਬ ਬਾਰੇ ਬਹੁਤ ਚਰਚਾ ਵਿੱਚ ਰਹੀ ਸੀ। ਉਸ ਦੀ ਕਿਤਾਬ 'ਪ੍ਰਿਯੰਕਾ ਚੋਪੜਾ ਜੋਨਸ' ਬੈਸਟ ਸੇਲਰ ਕਿਤਾਬ ਰਹੀ।
ਹੁਣ ਕੁਝ ਦਿਨ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਟੌਕ ਸ਼ੋਅ ਦੀ ਮੇਜ਼ਬਾਨ ਓਪਰਾ ਵਿਨਫ੍ਰੀ ਨੂੰ ਇੰਟਰਵਿਊ ਦਿੱਤਾ ਹੈ।