Raghav Parineeti Wedding: ਪਰਿਣੀਤੀ-ਰਾਘਵ ਚੱਢਾ ਦੇ ਵਿਆਹ 'ਤੇ ਦੁਲਹਨ ਵਾਂਗ ਸੱਜੇਗਾ ਉਦੈਪੁਰ ਦਾ ਇਹ ਪੈਲੇਸ, ਜਾਣੋ ਕਮਰਿਆਂ ਦੇ ਕਿਰਾਏ ਸਣੇ ਹੋਰ ਜਾਣਕਾਰੀ
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਭੈਣ ਪਰਿਣੀਤੀ ਚੋਪੜਾ ਦਾ ਰਾਘਵ ਚੱਢਾ ਨਾਲ ਰਾਜਸਥਾਨ ਦੇ ਉਦੈਪੁਰ ਸ਼ਹਿਰ 'ਚ 23-24 ਸਤੰਬਰ 2023 ਨੂੰ ਵਿਆਹ ਹੋਣ ਜਾ ਰਿਹਾ ਹੈ।
Download ABP Live App and Watch All Latest Videos
View In Appਦੋਵਾਂ ਦਾ ਵਿਆਹ ਉਦੈਪੁਰ ਦੇ ਲਗਜ਼ਰੀ ਹੋਟਲ ਦਿ ਲੀਲਾ ਪੈਲੇਸ 'ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਸ ਸਬੰਧੀ ਪੈਲੇਸ ਵਿੱਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
ਵਿਆਹ ਲਈ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਜਾਵੇਗਾ। ਜਾਣਕਾਰੀ ਮੁਤਾਬਕ ਦੋਹਾਂ ਦੇ ਵਿਆਹ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਉਦੈਪੁਰ ਦਾ ਲੀਲਾ ਪੈਲੇਸ ਪਿਚੋਲਾ ਝੀਲ ਦੇ ਕੰਢੇ ਬਣਿਆ ਹੋਇਆ ਹੈ। ਜਿੱਥੇ ਸੂਰਜ ਡੁੱਬਣ ਤੋਂ ਬਾਅਦ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗਦਾ ਹੈ।
ਹੁਣ ਪੈਲੇਸ ਹੋਟਲ ਲਗਜ਼ਰੀ ਹੈ, ਇਸ ਲਈ ਜ਼ਾਹਿਰ ਹੈ ਕਿ ਇਸ 'ਚ ਆਉਣ ਵਾਲੇ ਮਹਿਮਾਨਾਂ ਲਈ ਸਹੂਲਤਾਂ ਦੀ ਕੋਈ ਕਮੀ ਨਹੀਂ ਹੋਵੇਗੀ।
ਇਹ ਪੈਲੇਸ ਲਾਉਂਜ, ਸੈਲੂਨ, ਇੱਕ ਆਊਟਡੋਰ ਪੂਲ, ਸਪਾ, ਬੋਟਿੰਗ, ਲਾਈਵ ਲੋਕ ਸੰਗੀਤ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ।
ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਦੀ ਮੰਗਣੀ ਇਸ ਸਾਲ ਮਈ ਵਿੱਚ ਹੋਈ ਸੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।