Kiss ਵਾਲੇ ਕਾਂਡ ਮਗਰੋਂ Mika Singh ਤੇ Rakhi Sawant ਦਾ ਆਹਮੋ-ਸਾਹਮਣਾ, ਜਾਣੋ ਅੱਗੇ ਕੀ ਹੋਇਆ
ਬਾਲੀਵੁੱਡ ਡਰਾਮਾ ਕੁਵੀਨ ਰਾਖੀ ਸਾਵੰਤ ਤੇ ਗਾਇਕ ਮੀਕਾ ਸਿੰਘ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਕਾ ਕੀਤਾ ਹੈ। ਸਾਲਾਂ ਬਾਅਦ ਦੋਵੇਂ ਇੱਕ ਦੂਜੇ ਨੂੰ ਮਿਲੇ। ਸਾਲ 2006 ਵਿਚ ਦੋਵਾਂ ਵਿਚਾਲੇ Kiss ਨੂੰ ਲੈ ਕੇ ਜ਼ਬਰਦਸਤ ਲੜਾਈ ਹੋਈ। ਇਸ ਤੋਂ ਬਾਅਦ ਕੱਲ੍ਹ ਦੋਵੇਂ ਮੁੰਬਈ ਵਿੱਚ ਆਹਮੋ-ਸਾਹਮਣੇ ਹੋਏ, ਜਾਣੋ ਫਿਰ ਕੀ ਹੋਇਆ।
Download ABP Live App and Watch All Latest Videos
View In Appਦਰਅਸਲ, ਐਕਚਰਸ ਰਾਖੀ ਸਾਵੰਤ ਰੋਜ਼ ਘਰ ਤੋਂ ਨਿਕਲਦੀ ਹੈ ਤੇ ਕਾਫ਼ੀ ਪੀਂਦੇ ਇੱਕ ਸਟੋਰ 'ਤੇ ਪਹੁੰਚਦੀ ਹੈ। ਉਸ ਦੀਆਂ ਅਜਿਹੀਆਂ ਤਸਵੀਰਾਂ ਲਗਪਗ ਹਰ ਰੋਜ਼ ਆਉਂਦੀਆਂ ਹਨ ਪਰ ਕੱਲ੍ਹ ਕੁਝ ਵੱਖਰਾ ਹੋਇਆ।
ਜਦੋਂ ਰਾਖੀ ਸਾਵੰਤ ਨੂੰ ਪੈਪਰਾਜ਼ੀ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ ਸੀ, ਤਾਂ ਉਸੇ ਸਮੇਂ ਉਥੇ ਗਾਇਕ ਮੀਕਾ ਸਿੰਘ ਦੀ ਐਂਟਰੀ ਹੋਈ।
ਦਰਅਸਲ ਮੀਕਾ ਉਸ ਸੜਕ ਤੋਂ ਲੰਘ ਰਹੇ ਸੀ ਤੇ ਉਨ੍ਹਾਂ ਨੇ ਰਾਖੀ ਸਾਵੰਤ ਨੂੰ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰ ਨੂੰ ਰੋਕਿਆ ਤੇ ਰਾਖੀ ਨੂੰ ਮਿਲਣ ਲਈ ਪਹੁੰਚੇ।
ਇੱਥੇ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤੇ ਇੱਕ ਦੂਜੇ ਦੀ ਖੂਬ ਸ਼ਲਾਘਾ ਕੀਤੀ।
ਰਾਖੀ ਸਾਵੰਤ ਨੇ ਮੀਕਾ ਸਿੰਘ ਨੂੰ 'ਸਿੰਘ ਇੰਗ ਕਿੰਗ' ਕਿਹਾ। ਇਸ ਦੇ ਨਾਲ ਹੀ ਮੀਕਾ ਸਿੰਘ ਨੇ ਕਿਹਾ ਕਿ ਰਾਖੀ ਸਾਵੰਤ ਕਰਕੇ ਬਿੱਗ ਬੌਸ ਚਲ ਪਿਆ।
ਤੁਸੀਂ 2006 ਦੇ ਵਿਵਾਦ ਨੂੰ ਨਹੀਂ ਭੁੱਲੇ ਹੋਵੋਗੇ ਜਦੋਂ ਰਾਖੀ ਸਾਵੰਤ ਨੇ ਦੋਸ਼ ਲਾਇਆ ਸੀ ਕਿ ਮੀਕਾ ਸਿੰਘ ਨੇ ਉਸ ਨੂੰ ਪਾਰਟੀ ਵਿੱਚ ਜ਼ਬਰੀ kiss ਕੀਤਾ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ।
ਕੱਲ੍ਹ ਮੁੰਬਈ ਵਿੱਚ ਆਪਣੀ ਮੁਲਾਕਾਤ ਦੇ ਸਮੇਂ ਦੋਵਾਂ ਨੇ ਕਿਹਾ ਕਿ ਹੁਣ ਉਹ ਦੋਵੇਂ ਦੋਸਤ ਹਨ।
ਰਾਖੀ ਸਾਵੰਤ
ਰਾਖੀ ਸਾਵੰਤ ਅਤੇ ਮੀਕਾ ਸਿੰਘ