Rashmika Mandanna Ramp Debut : ਪਹਿਲੀ ਵਾਰ ਰੈਂਪ 'ਤੇ ਵਾਕ ਕਰਦੀ ਨਜ਼ਰ ਆਈ ਰਸ਼ਮਿਕਾ ਮੰਦਾਨਾ
ਦੱਖਣੀ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਇੰਡੀਆ ਕਾਊਚਰ ਵੀਕ (ICW) 2022 ਵਿੱਚ ਡਿਜ਼ਾਈਨਰ ਵਰੁਣ ਬਹਿਲ ਲਈ ਰੈਂਪ ਵਾਕ ਕੀਤਾ।
Download ABP Live App and Watch All Latest Videos
View In Appਰਸ਼ਮਿਕਾ ਨੇ ਦੱਸਿਆ ਕਿ ਪ੍ਰੋਗਰਾਮ ਤੋਂ ਪਹਿਲਾਂ ਉਸ ਦੇ ਪੇਟ 'ਚ ਤਿਤਲੀਆਂ ਉੱਡ ਰਹੀਆਂ ਸਨ, ਉਸ ਨੇ ਪਹਿਲੀ ਵਾਰ ਰੈਂਪ ਕਰਨ ਦਾ ਆਪਣਾ ਅਨੁਭਵ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ।
ਰਸ਼ਮਿਕਾ ਮੰਦਾਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਲਾਲ ਰੰਗ ਦੇ ਬੇਹੱਦ ਖੂਬਸੂਰਤ ਲਹਿੰਗੇ 'ਚ ਨਜ਼ਰ ਆ ਰਹੀ ਹੈ।
ਇਸ ਬਾਰੇ ਵਿੱਚ ਡਿਜ਼ਾਈਨਰ ਵਰੁਣ ਬਹਿਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਰਸ਼ਮਿਕਾ ਪੁਰੀ ਇਸ ਬਲੱਡ ਰੰਗੇ ਲਹਿੰਗੇ ਵਿੱਚ ਇੱਕ ਖ਼ੂਬਸੂਰਤ ਫੁੱਲ ਵਾਂਗ ਲੱਗ ਰਹੀ ਸੀ।
26 ਸਾਲਾ ਅਭਿਨੇਤਰੀ ਫੈਸ਼ਨ ਵੀਕ 'ਚ ਆਪਣੇ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਅਤੇ ਸੋਸ਼ਲ ਮੀਡੀਆ 'ਤੇ ਲਿਖਿਆ, ''ਦਿੱਲੀ 'ਚ ਪਹਿਲੀ ਵਾਰ...ਫੈਸ਼ਨ ਵੀਕ 'ਚ ਪਹਿਲੀ ਵਾਰ ! ਮੇਰੇ ਪੇਟ 'ਚ ਤਿਤਲੀਆਂ ਸੀ ..ਮੈਂ ਇੱਕ ਪ੍ਰੋ ਮਾਡਲ ਦੀ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕੀਤੀ।
ਉਸਨੇ ਅੱਗੇ ਕਿਹਾ, ਮੇਰੀ ਪਹਿਲੀ ਵਾਕ ਲਈ ਧੰਨਵਾਦ ਵਰੁਣ ਬਹਿਲ! ਇਹ ਹਮੇਸ਼ਾ ਬਹੁਤ ਖਾਸ ਰਹੇਗਾ। ਮੈਨੂੰ ਤੁਹਾਡੀ ਕਲਾ ਨਾਲ ਪਿਆਰ ਹੈ। ਮਿਲ ਕੇ ਹੋਰ ਵੀ ਵਧੀਆ ਕੰਮ ਕਰਨ ਲਈ ਸ਼ੁਭਕਾਮਨਾਵਾਂ।
ਇੰਡੀਆ ਕਾਊਚਰ ਵੀਕ ਦੀ ਸ਼ੁਰੂਆਤ 22 ਜੁਲਾਈ ਨੂੰ ਦਿੱਲੀ ਵਿੱਚ ਹੋਈ ਸੀ। ਰਾਹੁਲ ਮਿਸ਼ਰਾ, ਜੇਜੇ ਵਾਲਿਆ ਅਤੇ ਵਰੁਣ ਬਹਿਲ ਕੁਝ ਡਿਜ਼ਾਈਨਰ ਹਨ ,ਜਿਨ੍ਹਾਂ ਨੇ ਹੁਣ ਤੱਕ ਆਪਣੇ ਕਲੈਕਸ਼ਨ ਪੇਸ਼ ਕੀਤੇ ਹਨ।
ਰਸ਼ਮਿਕਾ ਸਿਧਾਰਥ ਮਲਹੋਤਰਾ ਦੇ ਨਾਲ 'ਮਿਸ਼ਨ ਮਜਨੂੰ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਉਹ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਦੇ ਨਾਲ ਫਿਲਮ 'ਗੁੱਡ ਬਾਏ' ਵਿੱਚ ਵੀ ਕੰਮ ਕਰੇਗੀ।