ਫ਼ਿਲਮਾਂ 'ਚ ਹਿੱਟ ,ਟੀਵੀ 'ਤੇ ਫਲਾਪ , ਛੋਟੇ ਪਰਦੇ 'ਤੇ ਵੱਡਾ ਕਮਾਲ ਨਹੀਂ ਦਿਖਾ ਸਕੀਆਂ ਬਾਲੀਵੁੱਡ ਦੀਆਂ ਇਹ ਅਭਿਨੇਤਰੀਆਂ
ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਛੋਟੇ ਪਰਦੇ 'ਤੇ ਵੀ ਆਪਣਾ ਹੱਥ ਅਜ਼ਮਾਇਆ ਹੈ। ਇਨ੍ਹਾਂ 'ਚੋਂ ਕੁਝ ਅਭਿਨੇਤਰੀਆਂ ਅਜਿਹੀਆਂ ਸਨ ,ਜੋ ਫਿਲਮਾਂ 'ਚ ਕਾਫੀ ਹਿੱਟ ਰਹੀਆਂ ਪਰ ਛੋਟੇ ਪਰਦੇ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਜਾਣੋ ਕੁਝ ਅਜਿਹੀਆਂ ਹੀ ਮਸ਼ਹੂਰ ਅਭਿਨੇਤਰੀਆਂ ਦੇ ਨਾਂ।
Download ABP Live App and Watch All Latest Videos
View In Appਮਸਤ ਮਸਤ ਗਰਲ ਦੇ ਨਾਂਅ ਨਾਲ ਮਸ਼ਹੂਰ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਸੀ। ਉਨ੍ਹਾਂ ਦੇ ਟੀਵੀ ਸ਼ੋਅ ਦਾ ਨਾਂ ਸਾਹਿਬ ਬੀਵੀ ਔਰ ਗੁਲਾਮ ਸੀ। ਰਵੀਨਾ ਦਾ ਇਹ ਸੀਰੀਅਲ ਫਲਾਪ ਸਾਬਤ ਹੋਇਆ ਸੀ ਅਤੇ ਛੇ ਮਹੀਨਿਆਂ ਦੇ ਅੰਦਰ ਹੀ ਬੰਦ ਹੋ ਗਿਆ।
ਭਾਗਿਆਸ਼੍ਰੀ ਦੀ ਪਹਿਲੀ ਫਿਲਮ ਮੈਂ ਪਿਆਰ ਕਿਆ ਬਲਾਕਬਸਟਰ ਹਿੱਟ ਰਹੀ ਸੀ ਪਰ ਟੀਵੀ 'ਤੇ ਉਸ ਦਾ ਡੈਬਿਊ ਫਲਾਪ ਰਿਹਾ ਸੀ। ਭਾਗਿਆਸ਼੍ਰੀ ਨੇ ਲੌਟ ਆਓ ਤ੍ਰਿਸ਼ਾ ਤੋਂ ਟੀਵੀ ਡੈਬਿਊ ਕੀਤਾ ,ਜੋ ਇੱਕ ਫਲਾਪ ਸ਼ੋਅ ਸੀ।
ਬਾਲੀਵੁੱਡ ਦੀ ਲੇਡੀ ਅਮਿਤਾਭ ਕਹਿਲਾਉਣ ਵਾਲੀ ਮਰਹੂਮ ਸ਼੍ਰੀਦੇਵੀ ਨੇ 2004 ਵਿੱਚ ਮਾਲਿਨੀ ਅਈਅਰ ਦੇ ਸੀਰੀਅਲ ਨਾਲ ਟੀਵੀ ਵਿੱਚ ਡੈਬਿਊ ਕੀਤਾ ਸੀ। ਇਹ ਸੀਰੀਅਲ ਵੀ ਟੀਆਰਪੀ 'ਚ ਕੁਝ ਖਾਸ ਕਮਾਲ ਨਹੀਂ ਕਰ ਸਕਿਆ ਸੀ।
90 ਦੇ ਦਹਾਕੇ ਦੀ ਸੁਪਰਸਟਾਰ ਅਭਿਨੇਤਰੀ ਸੋਨਾਲੀ ਬੇਂਦਰੇ ਨੇ ਸਾਲ 2015 ਵਿੱਚ ਅਜੀਭੀ ਦਾਸਤਾਨ ਹੈ ਯੇ ਨਾਮ ਦੇ ਸੀਰੀਅਲ ਨਾਲ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਸੀਰੀਅਲ ਵੀ ਦਰਸ਼ਕਾਂ ਦੇ ਵਿਚਕਾਰ ਆਪਣੀ ਛਾਪ ਨਹੀਂ ਛੋੜ ਸਕਿਆ ਸੀ।
ਕਈ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦੀਪਤੀ ਨਵਲ ਨੇ ਸੀਰੀਅਲ 'ਮੇਰੀ ਆਵਾਜ਼ ਹੀ ਪਹਿਚਾਨ ਹੈ' ਨਾਲ ਛੋਟੇ ਪਰਦੇ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਇਹ ਸੀਰੀਅਲ ਇੱਕ ਤਰ੍ਹਾਂ ਨਾਲ ਫਲਾਪ ਵੀ ਰਿਹਾ ਸੀ।