Rekha Strong Characters: ਜਦੋਂ-ਜਦੋਂ ਪਰਦੇ 'ਤੇ ਦਮਦਾਰ ਕਿਰਦਾਰ 'ਚ ਨਜ਼ਰ ਆਈ Rekha, ਫੈਨਸ ਦੇ ਦਿਲਾਂ ਦਾ ਹੋਇਆ ਬੁਰਾ ਹਾਲ
Khoon Bhari Maang: ਇਸ ਫਿਲਮ ਵਿੱਚ ਰੇਖਾ ਨੇ ਜੋ ਕਿਰਦਾਰ ਨਿਭਾਇਆ, ਉਹ ਫਿਲਮਾਂ ਵਿੱਚ ਉਸ ਦੀ ਦੂਜੀ ਪਾਰੀ ਲਈ ਸਭ ਤੋਂ ਵਧੀਆ ਸਾਬਤ ਹੋਇਆ। ਇਸ ਫ਼ਿਲਮ ਤੋਂ ਰੇਖਾ ਨੇ ਦੂਜੀ ਵਾਰ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਈ ਤੇ ਉਸ ਦੀ ਭੂਮਿਕਾ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਅੱਜ ਵੀ ਇਹ ਫ਼ਿਲਮ ਉਸ ਦੀਆਂ ਬਿਹਤਰੀਨ ਫ਼ਿਲਮਾਂ ਵਿੱਚ ਸ਼ਾਮਲ ਹੈ।
Download ABP Live App and Watch All Latest Videos
View In AppAastha: ਇਸ ਫਿਲਮ 'ਚ ਰੇਖਾ ਦਾ ਕਿਰਦਾਰ ਕਾਫੀ ਵੱਖਰਾ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਇਸ ਤਰ੍ਹਾਂ ਦੇ ਕਿਰਦਾਰ 'ਚ ਨਜ਼ਰ ਨਹੀਂ ਆਈ ਸੀ। ਮੱਧ ਵਰਗ ਦੀ ਪਤਨੀ ਦੇਹਵਪਾਰ ਦੀ ਦਲਦਲ ਵਿੱਚ ਕਿਵੇਂ ਫਸ ਜਾਂਦੀ ਹੈ। ਰੇਖਾ ਨੇ ਇਸ ਨੂੰ ਬਹੁਤ ਹੀ ਦਮਦਾਰ ਤਰੀਕੇ ਨਾਲ ਨਿਭਾਇਆ ਹੈ।
Utsav: ਰੇਖਾ ਦਾ ਉਤਸਵ ਉਸ ਦੀਆਂ ਸਭ ਤੋਂ ਵਧੀਆ ਫ਼ਿਲਮਾਂ ਚੋਂ ਇੱਕ ਹੈ। ਜਿਸ ਵਿੱਚ ਉਸਨੇ ਵਸੰਤਸੇਨਾ ਨਾਂ ਦੀ ਔਰਤ ਦਾ ਕਿਰਦਾਰ ਨਿਭਾਇਆ। ਇਸ ਫਿਲਮ 'ਚ ਸ਼ੇਖਰ ਸੁਮਨ ਨੇ ਮੁੱਖ ਭੂਮਿਕਾ ਨਿਭਾਈ ਸੀ।
Kama Sutra: ਫਿਲਮ ਦੇ ਨਾਮ ਵਾਂਗ ਹੀ ਫਿਲਮ ਦਾ ਵਿਸ਼ਾ ਵੀ ਬਹੁਤ ਬੋਲਡ ਸੀ ਤੇ ਰੇਖਾ ਨੇ ਇਸ ਨੂੰ ਉਸੇ ਤਰ੍ਹਾਂ ਨਿਭਾਇਆ। ਇਸ ਫਿਲਮ ਵਿੱਚ ਰੇਖਾ ਨੂੰ ਕਾਮਸੂਤਰ ਸਿਖਾਉਣ ਵਾਲੇ ਅਧਿਆਪਕ ਦੀ ਭੂਮਿਕਾ ਵਿੱਚ ਦੇਖਣਾ ਅਸਲ ਵਿੱਚ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ।
Phool Bane Angaray: 1991 ਦੇ ਫੂਲ ਬਨੇ ਅੰਗਾਰੇ ਫਿਲਮ ਵਿੱਚ ਰੇਖਾ ਨੇ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ ਜੋ ਆਪਣੇ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲੈਣ ਲਈ ਪੁਲਿਸ 'ਚ ਭਰਤੀ ਹੁੰਦੀ ਹੈ ਤੇ ਆਪਣੇ ਗੁਨਾਹਗਾਰਾਂ ਨੂੰ ਇੱਕ-ਇੱਕ ਕਰਕੇ ਮਾਰਦੀ ਹੈ।
Muqaddar ka Sikandar: ਅਮਿਤਾਭ ਬੱਚਨ ਨਾਲ ਰੇਖਾ ਦੀ ਜੋੜੀ ਨੂੰ ਹਮੇਸ਼ਾ ਹੀ ਪਸੰਦ ਕੀਤਾ ਗਿਆ। ਮੁਕੱਦਰ ਕਾ ਸਿਕੰਦਰ ਵਿੱਚ ਵੀ ਰੇਖਾ ਨੇ ਜ਼ੋਹਰਾ ਨਾਂ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Umrao Jaan: ਉਮਰਾਓ ਜਾਨ ਰੇਖਾ ਦੀਆਂ ਬਿਹਤਰੀਨ ਫਿਲਮਾਂ ਵਿੱਚ ਗਿਣੀ ਜਾਂਦੀ ਹੈ। 'ਅਮੀਰਾਨ' ਨਾਂ ਦੇ ਇਸ ਕਿਰਦਾਰ 'ਚ ਰੇਖਾ ਨੇ ਜੋ ਅਦਾਵਾਂ ਫੈਨਜ਼ ਨੂੰ ਦਿਖਾਇਆ, ਉਸ ਨੇ ਸਭ ਨੂੰ ਦਿਵਾਨਾ ਬਣਾ ਦਿੱਤਾ। ਇਸ ਪ੍ਰਰਫਾਰਮੈਂਸ ਲਈ ਰੇਖਾ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ਸੀ।
Khiladiyon Ka Khiladi: ਇਸ ਫਿਲਮ ਵਿੱਚ ਰੇਖਾ ਲੇਡੀ ਡੌਨ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਅਜਿਹਾ ਕਿਰਦਾਰ ਨਿਭਾਇਆ ਸੀ ਜੋ ਸ਼ਲਾਘਾਯੋਗ ਸੀ। ਇਸ ਲਈ ਉਸ ਦੀ ਇਸ ਭੂਮਿਕਾ ਲਈ ਅੱਜ ਵੀ ਤਾਰੀਫ ਹੋ ਰਹੀ ਹੈ।