Shehnaaz Gill Photos: ਬਲੈਕ ਸ਼ਾਰਟ ਡ੍ਰੈੱਸ 'ਚ ਸ਼ਹਿਨਾਜ਼ ਗਿੱਲ ਦਾ ਐਕਸਪ੍ਰੈਸ਼ਨ, ਸਟਾਈਲ ਤੇ ਐਟੀਟਿਊਡ ਵੇਖ ਹੈਰਾਨ ਹੋਏ ਫੈਨਸ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਸ਼ਹਿਨਾਜ਼ ਗਿੱਲ ਨੇ ਗਲੈਮਰ ਦੀ ਦੁਨੀਆ 'ਤੇ ਹਾਵੀ ਹੋਣ ਦੀ ਤਿਆਰੀ ਕਰ ਲਈ ਹੈ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾਗ੍ਰਾਮ (Shehnaaz Gill Instagram) 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਦੀਆਂ ਤਸਵੀਰਾਂ Shehnaaz Gill Photo) ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Download ABP Live App and Watch All Latest Videos
View In Appਲੇਟੈਸਟ ਫੋਟੋਸ਼ੂਟ 'ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦੀ ਸਟਾਈਲਿਸ਼ ਸ਼ੌਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਬਲੈਕ ਡਰੈੱਸ ਵਿੱਚ ਗ੍ਰੀਨ ਕਲਰ ਦਾ ਫੈਦਰੀ ਡਿਜ਼ਾਈਨ ਹੈ ਜੋ ਉਸਦੀ ਡਰੈੱਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।
ਫੈਨਸ ਦੇ ਦਿਲਾਂ ਦੀ ਧੜਕਨ ਬਣ ਚੁੱਕੀ ਸ਼ਹਿਨਾਜ਼ ਗਿੱਲ ਹੁਣ ਹੌਲੀ-ਹੌਲੀ ਆਮ ਜ਼ਿੰਦਗੀ 'ਚ ਪਰਤਣ ਲਈ ਤਿਆਰ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਸ਼ਹਿਨਾਜ਼ ਦੇ ਚਿਹਰੇ 'ਤੇ ਮੁਸਕਰਾਹਟ ਦੇਖਣ ਲਈ ਤਰਸ ਰਹੇ ਸੀ।
ਹੁਣ ਜਦੋਂ ਸ਼ਹਿਨਾਜ਼ ਗਿੱਲ ਆਮ ਜ਼ਿੰਦਗੀ 'ਚ ਵਾਪਸੀ ਕਰ ਰਹੀ ਹੈ ਤਾਂ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਰਾਹੀਂ ਫਿਰ ਤੋਂ ਪ੍ਰਸ਼ੰਸਕਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ।
ਬਲੈਕ ਸ਼ੌਰਟ ਡਰੈੱਸ 'ਚ ਸ਼ਹਿਨਾਜ਼ ਗਿੱਲ ਕਿਸੇ ਫੈਸ਼ਨ ਦੀਵਾ ਤੋਂ ਘੱਟ ਨਹੀਂ ਲੱਗ ਰਹੀ। ਸ਼ਹਿਨਾਜ਼ ਨੇ ਸ਼ਾਨਦਾਰ ਡਰੈੱਸ ਦੇ ਨਾਲ-ਨਾਲ ਆਪਣੀ ਲੁੱਕ ਦਾ ਵੀ ਬਹੁਤ ਧਿਆਨ ਰੱਖਿਆ ਹੈ।
ਸ਼ਹਿਨਾਜ਼ ਗਿੱਲ ਦੀ ਲੁੱਕ ਹਲਕੇ ਗੁਲਾਬੀ ਰੰਗ ਦੀ ਲਿਪਸਟਿਕ ਅਤੇ ਨਿਊਡ ਮੇਕਅੱਪ 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਛੋਟੇ ਈਅਰ ਰਿੰਗਸ ਨਾਲ ਆਪਣਾ ਸਟਾਈਲ ਪੂਰਾ ਕੀਤਾ ਹੈ।
ਸ਼ਹਿਨਾਜ਼ ਗਿੱਲ ਨੇ ਆਪਣੇ ਵਾਲਾਂ ਦਾ ਬਨ ਬਣਾਇਆ ਹੈ। ਹਰ ਤਸਵੀਰ 'ਚ ਸ਼ਹਿਨਾਜ਼ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਰ ਫੋਟੋ ਵਿੱਚ ਸ਼ਹਿਨਾਜ਼ ਦੇ ਐਕਸਪ੍ਰੈਸ਼ਨ, ਸਟਾਈਲ ਜਾਂ ਰਵੱਈਏ ਦੀ ਗੱਲ ਕਰੀਏ ਤਾਂ ਸਭ ਕੁਝ ਬਿੰਦੂ 'ਤੇ ਹੈ।