ਰੈੱਡ ਡ੍ਰੈੱਸ 'ਚ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਰੁਬੀਨਾ ਦਿਲਾਇਕ, ਦਿਲਕਸ਼ ਅਦਾਵਾਂ ਨਾਲ ਕੀਤਾ ਫ਼ੈਨਜ ਦੇ ਦਿਲਾਂ 'ਤੇ ਵਾਰ
ਅਦਾਕਾਰਾ ਰੁਬੀਨਾ ਦਿਲਾਇਕ (Rubina Dilaik) ਟੀਵੀ ਦੀ ਦੁਨੀਆ 'ਚ ਧਮਾਲ ਮਚਾਉਣ ਤੋਂ ਬਾਅਦ ਹੁਣ ਬਾਲੀਵੁੱਡ 'ਚ ਕਦਮ ਰੱਖਣ ਲਈ ਤਿਆਰ ਹੈ। ਰੁਬੀਨਾ ਨੇ ਵੀ ਬਾਲੀਵੁੱਡ 'ਚ ਕਦਮ ਰੱਖਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਆਏ ਦਿਨ ਆਪਣੀ ਲੁੱਕ ਦੇ ਨਾਲ ਅਕਸਪੈਰੀਮੈਂਟ ਕਰਦੀ ਰਹਿੰਦੀ ਹੈ ਜਿਸ ਕਾਰਨ ਉਹ ਹਰ ਪਾਸੇ ਛਾਈ ਰਹਿੰਦੀ ਹੈ।
Download ABP Live App and Watch All Latest Videos
View In Appਰੁਬੀਨਾ ਅਜਿਹਾ ਫੋਟੋਸ਼ੂਟ ਕਰਵਾ ਰਹੀ ਹੈ, ਜਿਸ ਨੂੰ ਦੇਖ ਕੇ ਫ਼ੈਨਜ ਆਪਣਾ ਦਿਲ ਥਾਮ ਲੈਂਦੇ ਹਨ। ਇਸ ਵਾਰ ਉਸ ਨੇ ਰੈੱਡ ਕਲਰ ਦੀ ਡ੍ਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪੋਸਟ ਹੁੰਦੇ ਹੀ ਵਾਇਰਲ ਹੋ ਗਈਆਂ ਹਨ।
ਰੁਬੀਨਾ ਨੇ ਰੈੱਡ ਕਲਰ ਦੀ ਡਰੈੱਸ 'ਚ ਫੋਟੋਸ਼ੂਟ ਕਰਵਾਇਆ ਹੈ। ਇਸ ਦੇ ਨਾਲ ਉਸ ਨੇ ਕਾਫੀ ਗਹਿਣੇ ਪਹਿਨੇ ਹੋਏ ਹਨ। ਬੈਕਗਾਉਂਡ ਵਿੱਚ ਜੰਗਲ ਦਿਖਾਈ ਦੇ ਰਿਹਾ ਹੈ। ਤਸਵੀਰਾਂ 'ਚ ਕਦੇ ਰੁਬੀਨਾ ਫੁੱਲਾਂ ਨਾਲ ਖੇਡਦੀ ਨਜ਼ਰ ਆ ਰਹੀ ਹੈ ਤਾਂ ਕਦੇ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ- ਨਾਮ ਇੱਕ, ਰੂਪ ਅਨੇਕ। ਫੈਨਜ਼ ਦੀਆਂ ਨਜ਼ਰਾਂ ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਹਟ ਨਹੀਂ ਰਹੀਆਂ ਹਨ। ਉਹ ਬਹੁਤ ਸਾਰੇ ਕੁਮੈਂਟ ਕਰ ਰਹੇ ਹਨ। ਇੱਕ ਫ਼ੈਨਜ ਨੇ ਲਿਖਿਆ- ਓ ਮਾਈ ਗੌਡ ਰੁਬੀਨਾ, ਤੁਹਾਡਾ ਇਹ ਲੁੱਕ। ਜਦਕਿ ਦੂਜੇ ਨੇ ਲਿਖਿਆ- ਸ਼ਾਨਦਾਰ ਅਤੇ ਹਾਰਟ ਇਮੋਜੀ ਪੋਸਟ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰੁਬੀਨਾ ਨੇ ਆਪਣੀ ਡੈਬਿਊ ਫ਼ਿਲਮ ਅਰਧ ਦਾ ਪੋਸਟਰ ਸ਼ੇਅਰ ਕੀਤਾ ਹੈ। ਜਿਸ 'ਚ ਉਹ ਸਾੜ੍ਹੀ ਪਹਿਨ ਕੇ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਹੈ।
ਰੁਬੀਨਾ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਉਨ੍ਹਾਂ ਦੇ ਫ਼ੈਨਜ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।