Pregnancy: ਪ੍ਰੈਗਨੈਂਸੀ ‘ਚ Rubina Dilaik ਦਾ ਨਜ਼ਰ ਆਇਆ ਬੋਲਡ ਅੰਦਾਜ਼, ਲੋਕਾਂ ਨੇ ਕਿਹਾ – ‘ਤੁਮ ਕੋਈ ਅਜੂਬਾ ਪੈਦਾ ਨਹੀਂ ਕਰ ਰਹੀ ਹੋ ’
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਿਆ ਜਾ ਸਕਦਾ ਹੈ।
Download ABP Live App and Watch All Latest Videos
View In Appਰੁਬੀਨਾ ਨੇ ਜਿਸ ਤਰ੍ਹਾਂ ਡੀਪ ਨੈਕ ਅਤੇ ਸ਼ਾਰਟ ਡਰੈੱਸ 'ਚ ਖੁਦ ਨੂੰ ਕੈਰੀ ਕੀਤਾ ਹੈ, ਉਹ ਕਾਬੀਲੇ ਤਾਰੀਫ ਹੈ। ਉਨ੍ਹਾਂ ਦੇ ਚਿਹਰੇ 'ਤੇ ਪ੍ਰੈਗਨੈਂਸੀ ਦਾ ਗਲੋ ਸਾਫ ਨਜ਼ਰ ਆ ਰਿਹਾ ਹੈ।
ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪੋਸਟ 'ਤੇ ਕਾਫੀ ਕਮੈਂਟਸ ਆ ਰਹੇ ਹਨ। ਕਈਆਂ ਨੇ ਰੁਬੀਨਾ ਦੇ ਇਸ ਲੁੱਕ ਦੀ ਤਾਰੀਫ ਕੀਤੀ, ਉਥੇ ਹੀ ਕਈ ਯੂਜ਼ਰਸ ਨੂੰ ਉਨ੍ਹਾਂ ਦਾ ਅੰਦਾਜ਼ ਪਸੰਦ ਨਹੀਂ ਆਇਆ।
ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ ਕਿ 'ਇਹ ਤਾਂ ਬਿਲਕੁਲ ਪਾਗਲ ਹੋ ਗਈ ਹੈ.. ਬੇਵਕੂਫ ਔਰਤ..' ਜਦਕਿ ਕਿਸੇ ਹੋਰ ਨੇ ਕਮੈਂਟ 'ਚ ਕਿਹਾ ਕਿ 'ਯੇ ਕਿਤਨੀ ਗੰਦੀ ਲੱਗ ਰਹੀ ਹੈ।' ਇਕ ਯੂਜ਼ਰ ਨੇ ਲਿਖਿਆ, 'ਕੀ ਤੁਮ ਕੋਈ ਅਜੂਬਾ ਪੈਦਾ ਕਰ ਰਹੇ ਹੋ...'
ਦੱਸ ਦਈਏ ਕਿ ਹਾਲ ਹੀ ਵਿੱਚ ਰੁਬੀਨਾ ਲਾਸ ਏਂਜਲਸ ਵਿੱਚ ਆਪਣਾ ਬੇਬੀਮੂਨ ਮਨਾ ਕੇ ਭਾਰਤ ਪਰਤੀ ਹੈ। ਉਥੋਂ ਵਾਪਸ ਆਉਣ ਤੋਂ ਬਾਅਦ 16 ਸਤੰਬਰ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਕਿ ਉਹ ਅਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਮਾਤਾ-ਪਿਤਾ ਬਣਨ ਜਾ ਰਹੇ ਹਨ।