Salman Khan: ਸਲਮਾਨ ਖਾਨ ਕੋਲ ਟੈਕਸੀ ਦਾ ਕਿਰਾਇਆ ਦੇਣ ਲਈ ਨਹੀਂ ਹੁੰਦੇ ਸੀ ਪੈਸੇ, ਜਾਣੋ ਕਿਵੇਂ ਕਰਦੇ ਸੀ ਸਫਰ
Salman Khan Taxi Story: ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਸਬੰਧ ਵਿੱਚ ਉਹ ਇਕ ਟੀਵੀ ਸ਼ੋਅ 'ਚ ਪਹੁੰਚੇ। ਜਿੱਥੇ ਉਸਨੇ ਆਪਣੇ ਕਾਲਜ ਦੇ ਦਿਨਾਂ ਦਾ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ।
Download ABP Live App and Watch All Latest Videos
View In Appਸਲਮਾਨ ਨੇ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਉਹ ਟੈਕਸੀ ਰਾਹੀਂ ਕਾਲਜ ਜਾਂਦਾ ਸੀ। ਇਨ੍ਹੀਂ ਦਿਨੀਂ ਉਸ ਨੂੰ ਪੈਸਿਆਂ ਦੀ ਕਾਫੀ ਸਮੱਸਿਆ ਰਹਿੰਦੀ ਸੀ। ਇਸ ਲਈ ਉਨ੍ਹਾਂ ਕੋਲ ਟੈਕਸੀ ਲਈ ਵੀ ਪੈਸੇ ਨਹੀਂ ਸਨ। ਭਾਵੇਂ ਉਹ ਲੋਕਲ ਟਰੇਨ ਰਾਹੀਂ ਕਾਲਜ ਜਾਂਦਾ ਸੀ ਪਰ ਕਈ ਵਾਰ ਆਰਾਮਦਾਇਕ ਸਫ਼ਰ ਦਾ ਮਨ ਕਰਦਾ ਹੁੰਦਾ ਸੀ।
ਅਜਿਹੇ 'ਚ ਇੱਕ ਦਿਨ ਸਲਮਾਨ ਟੈਕਸੀ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਪਰ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਟੈਕਸੀ ਡਰਾਈਵਰ ਨੂੰ ਚਕਮਾ ਦੇ ਕੇ ਉਥੋਂ ਭੱਜਣਾ ਪਿਆ। ਫਿਰ ਆਪਣੇ ਮਾਡਲਿੰਗ ਦੇ ਦਿਨਾਂ ਦੌਰਾਨ ਇੱਕ ਦਿਨ, ਉਸ ਦਾ ਸਾਹਮਣਾ ਉਸੇ ਟੈਕਸੀ ਡਰਾਈਵਰ ਨਾਲ ਹੋਇਆ।
ਸਲਮਾਨ ਖਾਨ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੇ ਮਾਡਲਿੰਗ ਦੇ ਦਿਨਾਂ ਵਿੱਚ ਟੈਕਸੀ ਕਿਰਾਏ 'ਤੇ ਲਈ ਸੀ ਤਾਂ ਉਸਨੂੰ ਉਹੀ ਡਰਾਈਵਰ ਵਾਪਸ ਮਿਲ ਗਿਆ ਸੀ।
ਦਬੰਗ ਖਾਨ ਨੇ ਦੱਸਿਆ, 'ਆਖਿਰਕਾਰ ਮੈਂ ਮਾਡਲਿੰਗ 'ਚ ਆ ਗਿਆ ਅਤੇ ਚੰਗੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ, ਇੱਕ ਵਾਰ, ਮੈਂ ਘਰ ਵਾਪਸ ਟੈਕਸੀ ਲੈਣ ਦਾ ਫੈਸਲਾ ਕੀਤਾ। ਪੂਰੇ ਸਫ਼ਰ ਦੌਰਾਨ ਡਰਾਈਵਰ ਕਹਿੰਦਾ ਰਿਹਾ ਕਿ ਉਸ ਨੇ ਮੈਨੂੰ ਪਹਿਲਾਂ ਕਿਤੇ ਦੇਖਿਆ ਹੈ।
ਜਦੋਂ ਮੈਂ ਘਰ ਪਹੁੰਚਿਆ, ਮੈਂ ਉਸਨੂੰ ਕਿਹਾ ਕਿ ਉੱਪਰ ਜਾ ਕੇ ਪੈਸੇ ਲੈ ਲਵੇਂਗਾ। ਉਦੋਂ ਉਸ ਨੇ ਮਹਿਸੂਸ ਕੀਤਾ ਅਤੇ ਉਸ ਨੇ ਮੈਨੂੰ ਤੁਰੰਤ ਪਛਾਣ ਲਿਆ। ਅਸੀਂ ਦੋਵੇਂ ਇਸ ਘਟਨਾ ਨੂੰ ਯਾਦ ਕਰਕੇ ਬਹੁਤ ਹੱਸੇ, ਫਿਰ ਮੈਂ ਉਸ ਡਰਾਈਵਰ ਨੂੰ ਵਿਆਜ ਸਮੇਤ ਕਿਰਾਇਆ ਵਾਪਸ ਕਰ ਦਿੱਤਾ।
ਫਿਲਹਾਲ ਸਲਮਾਨ ਖਾਨ ਆਪਣੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ। ਇਹ ਫਿਲਮ 21 ਅਪ੍ਰੈਲ ਨੂੰ ਈਦ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਪੂਜਾ ਹੇਗੜੇ, ਪਲਕ ਤਿਵਾਰੀ, ਸਿਧਾਰਥ ਨਿਗਮ, ਰਾਘਵ ਜੁਆਲ, ਜੱਸੀ ਗਿੱਲ ਅਤੇ ਜਗਪਤੀ ਬਾਬੂ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।