ਇਸ ਕਾਰਨ ਟੁੱਟ ਗਿਆ ਸੀ Sangeeta Bijlani ਅਤੇ Salman Khan ਦਾ ਵਿਆਹ
ਕਿਹਾ ਜਾਂਦਾ ਹੈ ਕਿ ਸਲਮਾਨ ਸੰਗੀਤਾ ਨੂੰ ਉਦੋਂ ਤੋਂ ਜਾਣਦਾ ਸੀ ਜਦੋਂ ਤੋਂ ਉਹ ਫਿਲਮਾਂ ਵਿਚ ਵੀ ਨਹੀਂ ਆਇਆ ਸੀ। ਦੋਵੇਂ ਇੱਕ ਜਿਮ ਵਿੱਚ ਮਿਲੇ ਜਿੱਥੇ ਸੰਗੀਤਾ ਵਰਕਆਊਟ ਲਈ ਜਾਂਦੀ ਸੀ। ਸਲਮਾਨ ਉਸਨੂੰ ਵੇਖ ਕੇ ਫਿਦਾ ਹੋ ਗਏ।
Download ABP Live App and Watch All Latest Videos
View In Appਸੰਗੀਤਾ ਨੂੰ ਵੀ ਸਲਮਾਨ ਚੰਗੇ ਲਗੇ, ਜੋ ਉਸ ਤੋਂ ਪੰਜ ਸਾਲ ਛੋਟਾ ਸੀ। ਜਲਦੀ ਹੀ ਦੋਵੇਂ ਗੰਭੀਰ ਰਿਸ਼ਤੇ ਵਿਚ ਬੰਨ੍ਹੇ ਗਏ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਵੀ ਕੀਤਾ। ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਦੱਸਿਆ ਅਤੇ ਸਾਰੇ ਵਿਆਹ ਲਈ ਰਾਜ਼ੀ ਹੋ ਗਏ।
ਸੰਗੀਤਾ ਅਤੇ ਸਲਮਾਨ ਦੇ ਵਿਆਹ ਦੇ ਕਾਰਡ ਵੀ ਛਾਪੇ ਗਏ ਸੀ ਅਤੇ ਵਿਆਹ ਦੇ ਦਿਨ ਵੀ ਨੇੜੇ ਆ ਗਏ ਸੀ, ਪਰ ਉਦੋਂ ਹੀ ਉਨ੍ਹਾਂ ਦਾ ਵਿਆਹ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਸੰਗੀਤਾ ਨਾਲ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ ਸੋਮੀ ਅਲੀ ਦੇ ਨਜ਼ਦੀਕ ਹੋ ਗਏ ਸੀ ਅਤੇ ਇਸ ਪਤਾ ਲੱਗਦੇ ਹੀ ਸੰਗੀਤਾ ਨੇ ਸਲਮਾਨ ਨਾਲ ਸਬੰਧ ਤੋੜ ਲਏ।
ਇਸ ਦੇ ਨਾਲ ਹੀ ਸੋਮੀ ਅਤੇ ਸਲਮਾਨ ਕਾਫੀ ਸਮੇਂ ਤੋਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਵਿਚ ਰਹੇ ਪਰ ਫਿਰ ਐਸ਼ਵਰਿਆ ਰਾਏ ਇਨ੍ਹਾਂ ਦੇ ਰਿਸ਼ਤੇ ਵਿਚ ਆ ਗਈ ਅਤੇ ਉਨ੍ਹਾਂ ਦਾ ਰਿਸ਼ਤਾ ਵੀ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਸਲਮਾਨ ਸੋਮੀ ਨੂੰ ਛੱਡ ਕੇ ਐਸ਼ਵਰਿਆ ਕੋਲ ਚਲੇ ਗਏ ਅਤੇ ਸੋਮੀ ਬ੍ਰੇਕਅਪ ਤੋਂ ਨਿਰਾਸ਼ ਹੋ ਕੇ ਮਿਆਮੀ ਚਲੇ ਗਈ।
ਦੂਜੇ ਪਾਸੇ ਸਲਮਾਨ ਨਾਲ ਬ੍ਰੇਕ ਹੋਣ ਤੋਂ ਬਾਅਦ ਸੰਗੀਤਾ ਨੇ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਘਰ ਸੈਟਲ ਹੋ ਗਈ, ਪਰ ਉਨ੍ਹਾਂ ਦਾ ਵਿਆਹ ਨਹੀਂ ਟਿਕਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।
ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਦਾ ਬੇਸ਼ੱਕ ਅਜੇ ਵਿਆਹ ਨਹੀਂ ਹੋਇਆ ਪਰ ਉਨ੍ਹਾਂ ਦਾ ਕਈ ਅਭਿਨੇਤਰੀਆਂ ਨਾਲ ਅਫੇਅਰ ਹੈ। ਇਨ੍ਹਾਂ ਅਭਿਨੇਤਰੀਆਂ ਚੋਂ ਇੱਕ ਦਾ ਨਾਂ ਸੰਗੀਤਾ ਬਿਜਲਾਨੀ ਵੀ ਹੈ, ਜੋ ਸਲਮਾਨ ਖ਼ਾਨ ਦੀ ਦੂਜੀ ਪ੍ਰੇਮਿਕਾ ਮੰਨੀ ਜਾਂਦੀ ਹੈ।